ਫਿਰੋਜ਼ਪੁਰ ‘ਚ ਸਵੇਰੇ 7.00 ਤੋਂ ਸ਼ਾਮ 7.00 ਵਜੇ ਤੱਕ ਬਗੈਰ ਪਾਸ ਤੋਂ ਆਵਾਜਾਈ ਸਮੇਤ ਕਈ ਹੋਰ ਵੀ ਕਈ ਛੋਟਾਂ ਜਾਰੀ

0
1127

ਫਿਰੋਜ਼ਪੁਰ. ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਕਰਫਿਊ ਖਤਮ ਕਰਦਿਆਂ 18 ਮਈ ਤੋ 31 ਮਈ ਤੱਕ ਲੌਕਡਾਊਨ ਕੀਤਾ ਗਿਆ ਹੈ, ਜਿਸ ਦੇ ਮੁਤਾਬਿਕ ਵੱਖ ਵੱਖ ਨਿਯਮ ਲਾਗੂ ਕੀਤੇ ਗਏ ਹਨ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਕੁਲਵੰਤ ਸਿੰਘ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਸਵੇਰੇ 7 ਤੋਂ ਸ਼ਾਮ 7 ਵਜੇਂ ਤੱਕ ਬਗੈਰ ਪਾਸ ਦੇ ਆਵਾਜਾਈ ਜਾਰੀ ਰਹੇਗੀ ਜਦਕਿ ਜ਼ਰੂਰੀ ਸੇਵਾਂਵਾ ਤੋਂ ਇਲਾਵਾ ਸ਼ਾਮ 7 ਵਜੇਂ ਤੋਂ ਸਵੇਰ 7 ਵਜੇ ਤੱਕ ਪਾਬੰਦੀ ਹੋਵੇਗੀ। ਉਨ੍ਹਾਂ ਦੱਸਿਆ ਕਿ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਕਿਸੇ ਰੋਗ ਦੇ ਸ਼ਿਕਾਰ ਵਿਅਕਤੀ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਮੈਡੀਕਲ ਸੇਵਾਵਾਂ ਤੋਂ ਇਲਾਵਾ ਹੋਰ ਕਿਸੇ ਕੰਮ ਲਈ ਘਰ ਤੋਂ ਬਾਹਰ ਨਹੀਂ ਨਿਕਲਣਗੇ।

ਦੁਕਾਨਾਂ ਖੁਲਣ ਦਾ ਸਮਾਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਦਾ ਰਹੇਗਾ। ਨਾਈ ਦੀਆਂ ਦੁਕਾਨਾਂ, ਸੈਲੂਨਜ਼ ਅਤੇ ਸਪਾ ਦੀਆਂ ਦੁਕਾਨਾਂ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋ ਹਦਾਇਤਾਂ ਆਉਣ ਤੇ ਵੱਖਰੇ ਹੁਕਮ ਜਾਰੀ ਕਰ ਦਿੱਤੇ ਜਾਣਗੇ। ਸਾਰੇ ਸਕੂਲ, ਕਾਲਜ, ਟਰੇਨਿੰਗ ਅਤੇ ਕੋਚਿੰਗ ਸੈਂਟਰ ਬੰਦ ਰਹਿਣਗੇ, ਸਿਰਫ ਆਨਲਾਈਨ ਸਿੱਖਿਆ ਨਿਯਮਾਂ ਮੁਤਾਬਿਕ ਜਾਰੀ ਰਹੇਗੀ।

ਹੋਟਲ, ਰੈਸਟੋਰੈਂਟ ਅਤੇ ਹੋਸਪਿਲਿਟੀ ਸਰਵਿਸਜ ਜੋ ਕਿ ਸਿਹਤ, ਕੁਆਰਨਟਾਈਨ, ਹੈਲਥ ਵਰਕਰਾਂ, ਪੁਲਿਸ ਜਾਂ ਹੋਰ ਜ਼ਰੂਰੀ ਵਿਭਾਗਾਂ ਨੂੰ ਸਰਵਿਸ ਦੇ ਰਹੇ ਹਨ ਤੋਂ ਇਲਾਵਾ ਬਾਕੀਆਂ ਦੇ ਖੁਲਣ ਤੇ ਪਾਬੰਦੀ ਹੋਵੇਗੀ।

ਰੈਸਟੋਰੈਂਟ ਫੂਡ ਡਲੀਵਿਰੀ ਕਰ ਸਕਦੇ ਹਨ। ਸਾਰੇ ਸਿਨੇਮਾ ਹਾਲ, ਸ਼ੋਪਿੰਗ ਮਾਲ, ਜਿੰਮ, ਸਵੀਮਿੰਗ ਪੂਲ, ਬਾਰ,  ਆਡੀਟੌਰਿਯਮ, ਅਸੈਂਬਲੀ ਆਦਿ ਥਾਵਾਂ ਖੁਲਣ ਤੇ ਪਾਬੰਦੀ ਹੋਵੇਗੀ। ਖੇਡ ਕੰਪਲੈਕਸ ਬਿਨ੍ਹਾਂ ਦਰਸ਼ਕਾਂ ਦੇ ਖੋਲੇ ਜਾ ਸਕਦੇ ਹਨ। ਕੋਈ ਵੀ ਸੋਸ਼ਲ, ਪੋਲਿਟਿਕਲ, ਕਲਚਰਲ, ਧਾਰਮਿਕ ਜਾਂ ਹੋਰ ਇੱਕਠ ਵਾਲੇ ਪ੍ਰੋਗਰਾਮ ਕਰਨ ਤੇ ਪਾਬੰਦੀ ਹੋਵੇਗੀ। ਇੰਟਰ ਸਟੇਟ ਵਹੀਕਲਾਂ ਦੇ ਆਉਣ ਜਾਣ ਤੇ ਪਰਮਿਸ਼ਨ ਲੈਣੀ ਹੋਵੇਗੀ। ਖਾਣ ਪੀਣ/ਰਾਸ਼ਨ ਦਾ ਸਮਾਨ ਲੈ ਕੇ ਜਾ ਰਹੇ ਜਾਂ ਖਾਲੀ ਟਰੱਕਾਂ ਦੇ ਆਉਣ ਜਾਣ ਤੇ ਕੋਈ ਰੋਕ ਨਹੀਂ ਹੋਵੇਗੀ।
ਉਨ੍ਹਾਂ ਦੱਸਿਆ ਕਿ ਹੇਠ ਲਿਖੇ ਕਾਰਜਾਂ ਨੂੰ ਦਿਨ ਦੀ ਛੋਟ ਦੌਰਾਨ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ, ਜਿੰਨ੍ਹਾਂ ਵਿੱਚ ਸਰਕਾਰੀ/ਪ੍ਰਾਈਵੇਟ ਸਿਹਤ ਕੇਦਰਾਂ ਵਿੱਚ ਓ.ਪੀ.ਡੀ. ਸੇਵਾ, ਜ਼ਿਲ੍ਹੇ ਵਿਚ ਆਵਾਜਾਈ, ਰਿਕਰਸ਼ਾ/ਈ-ਰਿਕਸ਼ਾ ਅਤੇ ਆਟੋ ਰਿਕਸ਼ਾ ਦੀ ਆਵਾਜਾਈ, ਚਾਰ ਪਹੀਆ/ਦੋ ਪਹੀਆ ਅਤੇ ਜਰੂਰੀ ਵਸਤਾਂ ਦੀ ਸਪਲਾਈ ਲਈ ਵਰਤੇ ਜਾਣ ਵਾਲੇ ਵਾਹਨ, ਸ਼ਹਿਰੀ ਅਤੇ ਪੇਡੂ ਇਲਾਕੇ ਵਿੱਚ ਉਸਾਰੀ ਦਾ ਕੰਮ, ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਅਤੇ ਵੇਟਨਰੀ ਸੇਵਾਵਾਂ, ਬੈਕ ਅਤੇ ਫਾਈਨੈਸ ਇੰਸਟੀਚਿਉਸ਼ਨ, ਕੋਰੀਅਰ, ਪੋਸਟਲ ਸੇਵਾਵਾਂ ਅਤੇ ਈ ਕਾਮਰਸ, ਸ਼ਹਿਰੀ ਅਤੇ ਪੇਡੂ ਖੇਤਰਾਂ ਵਿੱਚ ਸਮੂਹ ਉਦਯੋਗ, ਵਿੱਦਿਅਕ ਅਦਾਰੇ (ਕੇਵਲ ਦਫ਼ਤਰੀ ਕਾਰਜਾਂ, ਕਿਤਾਬਾਂ ਦੀ ਵੰਡ ਅਤੇ ਆਨਲਾਈਨ ਪੜ੍ਹਾਈ ਲਈ, ਸਰਕਾਰੀ (ਕੇਦਰੀ ਅਤੇ ਰਾਜ ਸਰਕਾਰ) ਅਤੇ ਨਿੱਜੀ ਦਫ਼ਤਰ, ਟੈਕਸੀ ਸੇਵਾਵਾਂ ਸ਼ਾਮਿਲ ਹਨ।  ਸਮੂਹ ਉਦਯੋਗ ਅਤੇ ਅਦਾਰੇ ਂਜੋ ਇਨ੍ਹਾਂ ਹੁਕਮਾਂ ਦੇ ਤਹਿਤ ਮਨਜੂਰ ਹਨ ਨੂੰ ਚਲਾਉਣ ਲਈ ਕੋਈ ਵੱਖਰੇ ਹੁਕਮ ਜਾਰੀ ਨਹੀ ਕੀਤੇ ਜਾਣਗੇ।

ਸਰਕਾਰੀ, ਨਿੱਜੀ ਅਤੇ ਹੋਰ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਸਵੇਰੇ 7 ਵਜੇ ਤੋ ਸ਼ਾਮ 7 ਵਜੇ ਤੱਕ ਦਫ਼ਤਰੀ ਆਵਾਜਾਈ ਲਈ ਕਿਸੇ ਵੱਖਰੇ ਪਾਸ ਦੀ ਜਰੂਰਤ ਨਹੀ ਹੋਵੇਗੀ। ਕੋਈ ਵੀ ਵਿਅਕਤੀ ਜਨਤਕ ਥਾਂਵਾ ਤੇ ਨਹੀਂ ਥੂਕੇਗਾ  ਅਤੇ ਪਾਨ, ਤੰਬਾਕੂ, ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦਾ ਜਨਤਕ ਥਾਵਾਂ ਤੇ ਸੇਵਨ ਕਰਨ ਤੇ ਪਾਬੰਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਸਮੂਹ ਦੁਕਾਨਦਾਰ ਕੰਮ ਕਰਦੇ ਸਮੇ ਮਾਸਕ, ਹੈਡ ਸੈਨੇਟਾਈਜਰ ਦੀ ਵਰਤੋ , ਸਾਬਣ ਨਾਲ ਹੱਥਾਂ ਨੂੰ ਵਾਰ ਵਾਰ ਧੋਣਾ ਅਤੇ ਘੱਟ ਤੋ ਘੱਟ 6 ਫੁੱਟ ਦਾ ਸਮਾਜਿਕ ਦੂਰੀ ਰੱਖਣੀ ਯਕੀਨੀ ਬਣਾਉਣਗੇ। ਸਮੂਹ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਪਬਲਿਕ ਦਾ ਬੇਲੋੜਾ ਇਕੱਠ ਹੋਣ ਤੋ ਰੋਕਣ ਲਈ ਢੁਕਵੇ ਪ੍ਰਬੰਧ ਕਰਨਗੇ ਅਤੇ ਦਫ਼ਤਰ ਵਿੱਚ ਆਈ ਪਬਲਿਕ ਦਰਮਿਆਨ ਘੱਟ ਤੋ ਘੱਟ 6 ਫੁੱਟ ਦੀ ਦੂਰੀ ਰੱਖਣਾ ਯਕੀਨੀ ਬਣਾਉਣਗੇ। ਘਰ ਤੋ ਬਾਹਰ ਨਿਕਲਣ ਸਮੇ ਮਾਸਕ ਦੀ ਵਰਤੋ ਕਰਨੀ ਲਾਜ਼ਮੀ ਹੋਵਗੀ। ਕਿਸੇ ਵੀ ਵਿਅਕਤੀ ਲਈ ਕਿਸੇ ਜਨਤਕ ਸਥਾਨ, ਗਲੀਆਂ, ਹਸਪਤਾਲ, ਦਫ਼ਤਰ, ਮਾਰਕਿਟ ਆਦਿ ਵਿੱਚ ਜਾਣ ਸਮੇ ਸੂਤੀ ਕੱਪੜੇ ਦਾ ਮਾਸਕ ਜਾਂ ਟ੍ਰਿਪਲ ਲੇਅਰ ਮਾਸਕ ਪਾਉਣਾ ਜਰੂਰੀ ਹੋਵੇਗਾ। ਕਿਸੇ ਵੀ ਵਾਹਨ ਵਿੱਚ ਸਫਰ ਕਰ ਰਿਹਾ ਵਿਅਕਤੀ ਇਹ ਮਾਸਕ ਜਰੂਰ ਪਹਿਨੇਗਾ। ਕਿਸੇ ਵੀ ਦਫ਼ਤਰ/ਕੰਮ ਦੇ ਸਥਾਨ/ਕਾਰਖਾਨੇ ਆਦਿ ਵਿੱਚ ਕੰਮ ਕਰਨ ਵਾਲਾ ਹਰ ਵਿਅਕਤੀ ਵੀ ਉਪਰੋਕਤ ਅਨੁਸਾਰ ਮਾਸਕ ਪਹਿਨੇਗਾ।