ਅੰਮ੍ਰਿਤਸਰ : ਮੈਨੇਜਰ ਦੀ ਵੇਟਰ ਨਾਲ ਹੋਈ ਲੜਾਈ, ਗੁੱਸੇ ‘ਚ ਵੇਟਰ ਨੇ ਰਿਜ਼ੋਰਟ ਨੂੰ ਲਗਾਈ ਅੱਗ, 4 ਕਰੋੜ ਦਾ ਨੁਕਸਾਨ

0
99

ਅੰਮ੍ਰਿਤਸਰ, 21 ਜਨਵਰੀ | ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਥਾਣਾ ਘਰਿੰਡਾ ਦੇ ਕੋਲ ਇਕ ਰਿਜ਼ੋਰਟ ਦੇ ਮੈਨੇਜਰ ਨੇ ਵੇਟਰ ਨੂੰ ਕਿਸੇ ਗੱਲ ਨੂੰ ਲੈ ਕੇ ਫਟਕਾਰ ਲਗਾਈ ਤੇ ਹੈੱਡ ਵੇਟਰ ਨੇ ਰਿਜ਼ੋਰਟ ਨੂੰ ਅੱਗ ਲਗਾ ਦਿੱਤੀ। ਅੱਗ ਨਾਲ ਕਰੀਬ 4 ਕਰੋੜ ਦਾ ਨੁਕਸਾਨ ਹੋ ਗਿਆ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਰਿਜ਼ੋਰਟ ਦੇ ਮੈਨੇਜਰ ਦੀ ਹੈੱਡ ਵੇਟਰ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਸੀ।ਪੁਲਿਸ ਨੇ ਆਰੋਪੀ ਵੇਟਰ ਉਤੇ ਮਾਮਲਾ ਦਰਜ ਕਰਕੇ ਉਸ ਨੂੰ ਫੜ ਲਿਆ ਹੈ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)