ਫਰੀਦਕੋਟ ਤੋਂ 200 ਪ੍ਰਵਾਸੀ ਮਜ਼ਦੂਰ ਆਪਣੇ ਪਿੰਡਾਂ ਨੂੰ ਹੋਏ ਰਵਾਨਾ

0
1149

ਫਰੀਦਕੋਟ . ਲੌਕਡਾਊਨ ਕਾਰਨ ਪ੍ਰਵਾਸੀ ਮਜ਼ਦੂਰ ਬਹੁ-ਗਿਣਤੀ ਵਿਚ ਆਪਣੇ ਰਾਜਾਂ ਨੂੰ ਰਵਾਨਾ ਹੋ ਰਹੇ ਹਨ। ਰੋਜ਼ ਕੋਈ ਬੱਸ ਜਾਂ ਰੇਲਗੱਡੀ ਜ਼ਰੀਏ ਉਹ ਆਪਣੇ ਪਿੰਡਾ ਵੱਲ ਚਾਲੇ ਪਾ ਰਹੇ ਹਨ। ਅੱਜ ਫਰੀਦਕੋਟ ਦੇ ਬੱਸ ਸਟੈਂਡ ਤੋਂ ਪੀਆਰਟੀਸੀ ਦੀਆਂ 10 ਬੱਸਾਂ ਵਿਚ ਬਿਹਾਰ ਨਾਲ ਸਬੰਧਿਤ 200 ਲੋਕਾਂ ਨੂੰ ਫਿਰੋਜ਼ਪੁਰ ਲਈ ਰਵਾਨਾ ਕੀਤਾ ਗਿਆ ਜਿਥੋਂ ਕਿਸ਼ਨਗੰਜ (ਬਿਹਾਰ ) ਲਈ ਰੇਲ ਗੱਡੀ ਰਵਾਨਾ ਹੋਵੇਗੀ।

ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਇਸ ਤੋਂ ਪਹਿਲਾਂ ਵੀ ਉਤਰਾਖੰਡ, ਰਾਜਸਥਾਨ,ਯੂਪੀ, ਮੱਧ ਪ੍ਰਦੇਸ਼, ਬਿਹਾਰ, ਝਾਰਖੰਡ ਆਦਿ ਰਾਜਾਂ ਦੇ ਮਜਦੂਰਾਂ ਤੇ ਹੋਰ ਲੋਕਾਂ ਨੂੰ ਰੇਲ ਗੱਡੀਆਂ ਤੇ ਬੱਸਾਂ ਰਾਹੀਂ ਉਨ੍ਹਾਂ ਦੇ ਰਾਜ ਵਿਖੇ ਪਹੁੰਚਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਰਵਾਨਾ ਕਰਨ ਤੋਂ ਪਹਿਲਾਂ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਮਜ਼ਦੂਰਾਂ ਦੀ ਸਕਰੀਨਿੰਗ ਕੀਤੀ ਗਈ ਜਿਸ ਵਿਚ ਸਾਰੇ 200 ਲੋਕ ਮੈਡੀਕਲ ਫਿੱਟ ਪਾਏ ਗਏ। ਮਜਦੂਰਾਂ ਨੇ ਆਪਣੀ ਘਰ ਵਾਪਸੀ ਕਰਦੇ ਹੋਏ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਦਾ ਧੰਨਵਾਦ ਕੀਤਾ।