ਮੋਹਾਲੀ ‘ਚ ਰੇ.ਲਵੇ ਟ.ਰੈਕ ‘ਤੇ ਮਾ.ਰ ਕੇ ਸੁੱਟੇ 2 ਨੌਜਵਾਨ, ਦੋਵਾਂ ਲਾ.ਸ਼ਾਂ ਦੇ ਸਿਰ ਧ.ੜ ਨਾਲੋਂ ਮਿਲੇ ਵੱ.ਖ

0
466

ਮੋਹਾਲੀ, 8 ਜਨਵਰੀ | ਅੱਜ ਮੋਹਾਲੀ ਦੇ ਸੈਕਟਰ 82 ਨੇੜੇ ਰੇਲਵੇ ਟਰੈਕ ‘ਤੇ 2 ਲਾਸ਼ਾਂ ਮਿਲੀਆਂ। ਰੇਲਵੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਕਤਲ ਦਾ ਸ਼ੱਕ ਹੈ। ਜਾਣਕਾਰੀ ਮੁਤਾਬਕ ਲਾਸ਼ਾਂ ਨੂੰ ਕਿਸੇ ਰਾਹਗੀਰ ਨੇ ਦੇਖਿਆ, ਜਿਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜ਼ਿਲ੍ਹਾ ਪੁਲਿਸ ਅਤੇ ਰੇਲਵੇ ਪੁਲਿਸ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਰੇਲਵੇ ਟ੍ਰੈਕ ਦੇ ਰਸਤੇ ਵਿਚ ਖੂਨ ਦੇ ਧੱਬੇ ਮਿਲੇ ਹਨ, ਜਿਸ ਕਾਰਨ ਸ਼ੱਕ ਜਤਾਇਆ ਗਿਆ ਹੈ ਕਿ ਦੋਵਾਂ ਵਿਅਕਤੀਆਂ ਦਾ ਪਹਿਲਾਂ ਕਤਲ ਕੀਤਾ ਗਿਆ ਅਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਰੇਲਵੇ ਟ੍ਰੈਕ ‘ਤੇ ਰੱਖ ਕੇ ਇਸ ਨੂੰ ਹਾਦਸਾ ਦੱਸਣ ਦੀ ਕੋਸ਼ਿਸ਼ ਕੀਤੀ ਗਈ। ਸਰਹਿੰਦ ਤੋਂ ਆਰਪੀਐਫ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸ ਦਈਏ ਕਿ ਅੱਜ ਮੋਹਾਲੀ ਦੇ ਪਿੰਡ ਚਿੱਲਾ ਵਿਚ ਰੇਲਵੇ ਟਰੈਕ ਨੇੜੇ 2 ਨੌਜਵਾਨ, ਜਿਨ੍ਹਾਂ ਦੀ ਉਮਰ ਲਗਭਗ 25 ਸਾਲ ਸੀ, ਕਥਿਤ ਤੌਰ ‘ਤੇ ਮ੍ਰਿਤਕ ਪਾਏ ਗਏ। ਇਸ ਦੌਰਾਨ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਅਤੇ ਉਥੋਂ ਫੋਨ ਅਤੇ ਉਸ ਦਾ ਕਵਰ ਬਰਾਮਦ ਕੀਤਾ। ਸਰਕਾਰੀ ਰੇਲਵੇ ਪੁਲਿਸ ਦੇ ਡੀਐਸਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸਟੇਸ਼ਨ ਮਾਸਟਰ ਤੋਂ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਪ੍ਰਵਾਸੀ ਜਾਪਦੇ ਹਨ ਅਤੇ ਹੋਰ ਵੇਰਵਿਆਂ ਦੀ ਪੁਸ਼ਟੀ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਫੇਜ਼-6 ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।