ਜਲੰਧਰ : NRI ਸਭਾ ਦੀਆਂ ਚੋਣਾਂ ‘ਚ ਉਮੀਦਵਾਰ ਨੇ ਕੀਤਾ ਬਾਈਕਾਟ, ਕਿਹਾ – ਵੋਟਰਾਂ ਨੂੰ ਨਹੀਂ ਪਾਉਣ ਦਿੱਤੀ ਜਾ ਰਹੀ ਵੋਟ

0
596

ਜਲੰਧਰ, 5 ਜਨਵਰੀ | ਜਲੰਧਰ ਵਿਚ ਐਨਆਰਆਈ ਸਭਾ ਦੀਆਂ ਚੱਲ ਰਹੀਆਂ ਚੋਣਾਂ ਵਿਚ ਉਮੀਦਵਾਰ ਜਸਬੀਰ ਸਿੰਘ ਗਿੱਲ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ। ਉਨ੍ਹਾਂ ਦਾ ਆਰੋਪ ਹੈ ਕਿ ਸਾਡੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਵੋਟਰਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜਲੰਧਰ ਤੋਂ ਇਲਾਵਾ ਹੋਰ ਕਿਸੇ ਵੀ ਸ਼ਹਿਰ ਦੇ ਐਨਆਰਆਈ ਵੋਟਰ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਗਿਆ।

ਦੱਸ ਦਈਏ ਕਿ ਐਨਆਰਆਈ ਸਭਾ ਦੀਆਂ ਚੋਣਾਂ ਵਿਚ 8ਵੇਂ ਪ੍ਰਧਾਨ ਦੀ ਚੋਣ ਲਈ ਕੁੱਲ 3 ਉਮੀਦਵਾਰ ਚੋਣ ਮੈਦਾਨ ‘ਚ ਸਨ। ਜਿਨ੍ਹਾਂ ਚ ਪਰਵਿੰਦਰ ਕੌਰ, ਜਸਬੀਰ ਸਿੰਘ ਗਿੱਲ ਅਤੇ ਕਮਲਜੀਤ ਸਿੰਘ ਹੇਅਰ ਹਨ। ਮੁੱਖ ਵਿਰੋਧੀ ਅਤੇ ਸਾਬਕਾ ਪ੍ਰਧਾਨ ਜਸਬੀਰ ਸਿੰਘ ਗਿੱਲ ਨੇ ਬਾਈਕਾਟ ਕਰ ਦਿੱਤਾ ਹੈ।

ਵੇਖੋ ਵੀਡੀਓ

https://www.facebook.com/punjabibulletinworld/videos/1023191982082672