ਮੋਗਾ . ਲੌਕਡਾਊਨ ਤੇ ਕਰਫਿਊ ਵਿਚਾਲੇ ਮੋਗਾ ਪੁਲਿਸ ਨੇ ਦੋ ਵਿਅਕਤੀ ਨੂੰ 20000 ਗੋਲੀਆਂ ਸਣੇ ਗ੍ਰਿਫਤਾਰ ਕੀਤਾ ਹੈ। ਐਸਐਸਪੀ ਹਰਮਨਬੀਰ ਸਿੰਘ ਗਿੱਲ ਦੱਸਿਆ ਕਿ ਜਦੋਂ ਪਰਮਦੀਪ ਸਿੰਘ ਇੰਚਾਰਜ ਪੁਲਸ ਚੌਕੀ ਦੋਲੇਵਾਲਾ ਨੇ ਸਮੇਤ ਪੁਲਸ ਪਾਰਟੀ ਦੇ ਬੱਸ ਅੱਡਾ ਪਿੰਡ ਮੰਦਰ ਤੋਂ ਦੋ ਵਿਅਕਤੀ ਵਿਨੋਦ ਕੁਮਾਰ ਉਰਫ ਬਾਬਾ ਸੋਨੂੰ ਪੁੱਤਰ ਵਾਸੂਦੇਵ ਵਾਸੀ ਹਰੀਕੇ ਜ਼ਿਲ੍ਹਾ ਤਰਨਤਾਰਨ, ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਪਿੱਪਲ ਸਿੰਘ ਵਾਸੀ ਪਿੰਡ ਤਲਵੰਡੀ ਜੱਲੇ ਖਾਂ ਹਾਲ ਨੇੜੇ ਰਾਧਾ ਸਵਾਮੀ ਡੇਰਾ ਪਿੰਡ ਕੋਟ ਸਦਰ ਖਾਂ ਥਾਣਾ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਨੂੰ ਕਾਰ ਸਮੇਤ ਪਿੰਡ ਮੰਦਰ ਤੋਂ ਜਾਂਦੀ ਲਿੰਕ ਰੋਡ ਕਿੱਲੀ ਗਾਂਦਰਾਂ ਦੇ ਪੁੱਲ ਸੂਆ ਤੋਂ ਕਾਬੂ ਕੀਤਾ ਜਿਨ੍ਹਾਂ ਪਾਸੋਂ 20000 ਨਸ਼ੀਲੀ ਗੋਲੀਆਂ ਮਾਰਕਾ ਟਰਾਮਾਡੋਲ ਤੇ ਐਸਆਰ ਬਰਾਮਦ ਕੀਤੀਆਂ ਗਈਆਂ ਹਨ।