ਰਿਪੋਰਟ ‘ਚ ਖੁਲਾਸਾ : ਸਾਈਬਰ ਕ੍ਰਾਈਮ ਦੇ ਵਧ ਰਹੇ ਮਾਮਲੇ, ਹਰ ਤੀਜੇ ਬੰਦੇ ਦਾ ਡਾਟਾ ਹੋ ਰਿਹੈ ਲੀਕ

0
771

ਨਿਊਜ਼ ਡੈਸਕ| ਦੁਨੀਆਂ ਭਰ ਵਿਚ ਹਰ ਤਿੰਨ ਵਿੱਚੋਂ ਘੱਟੋ-ਘੱਟ ਇੱਕ ਵਿਅਕਤੀ ਦਾ ਸਾਈਬਰ ਹਮਲੇ ਦੌਰਾਨ ਨਿੱਜੀ ਡਾਟਾ ਚੋਰੀ ਹੋਇਆ ਹੈ ਤੇ ਉਨ੍ਹਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੈ। ਇਹ ਦਾਅਵਾ ਉਦਯੋਗ ਦੀਆਂ 1,600 ਤੋਂ ਵੱਧ ਕੰਪਨੀਆਂ ਦੇ ਸਰਵੇਖਣ ਵਿਚ ਕੀਤਾ ਗਿਆ ਹੈ।

ਸਾਈਬਰ ਸੁਰੱਖਿਆ ਕੰਪਨੀ ਰੁਬਰਿਕ ਦੀ ਤਰਫੋਂ ਵੇਕਫੀਲਡ ਰਿਸਰਚ ਦੁਆਰਾ ਕਰਵਾਏ ਸਰਵੇਖਣ ਵਿੱਚ 500 ਜਾਂ ਵੱਧ ਕਰਮਚਾਰੀਆਂ ਵਾਲੀਆਂ ਕੰਪਨੀਆਂ ਦੇ ਆਈਟੀ ਅਤੇ ਸੁਰੱਖਿਆ ਨੀਤੀ ਨਿਰਮਾਤਾਵਾਂ ਨੇ ਹਿੱਸਾ ਲਿਆ। ਰੁਬਰਿਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਸਹਿ-ਸੰਸਥਾਪਕ ਵਿਪੁਲ ਸਿਨਹਾ ਨੇ ਕਿਹਾ ਕਿ ਵਿਸ਼ਵ ਭਰ ਵਿਚ ਸਾਈਬਰ ਉਦਯੋਗ ਸਾਲ ਵਿੱਚ 200 ਅਰਬਨ ਡਾਲਰ ਦੀ ਕਮਾਈ ਕਰ ਰਿਹਾ ਹੈ।

ਰਿਪੋਰਟ ਅਨੁਸਾਰ, ਭਾਰਤ ਦੇ 34 ਪ੍ਰਤੀਸ਼ਤ ਆਈਟੀ ਲੋਕ ਇਸ ਗੱਲ ‘ਤੇ ਸਹਿਮਤ ਹਨ ਕਿ ਡਾਟਾ ਸੁਰੱਖਿਆ ਜੋਖਮਾਂ ਦਾ ਪ੍ਰਬੰਧਨ ਕਰਨ ਦੀ ਉਨ੍ਹਾਂ ਦੀ ਯੋਗਤਾ ਉਨ੍ਹਾਂ ਦੇ ਵਧ ਰਹੇ ਡਾਟਾ ਸਟੋਰਾਂ ਦੇ ਅਨੁਕੂਲ ਨਹੀਂ ਹੈ। ਲਗਭਗ 54 ਪ੍ਰਤੀਸ਼ਤ ਭਾਰਤੀ ਕੰਪਨੀਆਂ ਦਾ ਮੰਨਣਾ ਹੈ ਕਿ AI ਨੂੰ ਅਪਣਾਉਣ ਨਾਲ ਸੰਵੇਦਨਸ਼ੀਲ ਡਾਟਾ ਨੂੰ ਸੁਰੱਖਿਅਤ ਕਰਨ ਦੀ ਉਨ੍ਹਾਂ ਦੀ ਯੋਗਤਾ ‘ਤੇ ਸਕਾਰਾਤਮਕ ਪ੍ਰਭਾਵ ਪਏਗਾ, ਜਦੋਂਕਿ 24 ਪ੍ਰਤੀਸ਼ਤ ਨੂੰ ਕੋਈ ਪ੍ਰਭਾਵ ਦੀ ਉਮੀਦ ਨਹੀਂ ਹੈ।

ਇਹ ਰਿਪੋਰਟ ਇਸ ਸਾਲ 30 ਜੂਨ ਤੋਂ 11 ਜੁਲਾਈ ਦਰਮਿਆਨ ਅਮਰੀਕਾ, ਬਰਤਾਨੀਆ ਅਤੇ ਭਾਰਤ ਸਮੇਤ 10 ਦੇਸ਼ਾਂ ‘ਚ ਕੀਤੇ ਗਏ ‘ਵੇਕਫੀਲਡ ਰਿਸਰਚ’ ਸਰਵੇਖਣ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ।