ਪਟਿਆਲਾ : ਭਾਖੜਾ ਨਹਿਰ ‘ਚ ਲੜਕੀ ਨੇ ਮਾਰੀ ਛਾ.ਲ, ਬਚਾਉਣ ਗਿਆ ਮੁੰਡਾ ਵੀ ਰੁੜ੍ਹਿਆ, ਦੋਵਾਂ ਦੀ ਮੌ.ਤ

0
827

ਪਟਿਆਲਾ, 9 ਦਸੰਬਰ | ਪਟਿਆਲਾ ਵਿਚ ਭਾਖੜਾ ਨਹਿਰ ‘ਚ ਡੁੱਬਣ ਕਾਰਨ ਇਕ ਮੁੰਡੇ ਅਤੇ ਕੁੜੀ ਦੀ ਮੌਤ ਹੋ ਗਈ। ਸ਼ੁੱਕਰਵਾਰ ਨੂੰ ਲੜਕੀ ਦੀ ਲਾਸ਼ ਨਹਿਰ ‘ਚੋਂ ਬਰਾਮਦ ਕਰ ਲਈ ਸੀ, ਜਦਕਿ ਨੌਜਵਾਨ ਦੀ ਭਾਲ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸੰਗਰੂਰ ਰੋਡ ‘ਤੇ ਸਥਿਤ ਇਕ ਨਰਸਿੰਗ ਕਾਲਜ ਦੇ ਵਿਦਿਆਰਥੀ ਸਨ। ਮ੍ਰਿਤਕ ਲੜਕੀ ਦੀ ਪਛਾਣ ਸਰਬਜੀਤ ਕੌਰ 21 ਸਾਲ ਵਾਸੀ ਟੋਹਾਣਾ, ਹਰਿਆਣਾ ਵਜੋਂ ਹੋਈ ਹੈ। ਨੌਜਵਾਨ ਦੀਵਾਨੂਰ ਸਿੰਘ 24 ਸਾਲ ਵਾਸੀ ਤੋਪਖਾਨਾ ਮੋੜ, ਪਟਿਆਲਾ ਹੈ।

ਗੋਤਾਖੋਰਾਂ ਨੇ ਦੱਸਿਆ ਕਿ ਲੜਕਾ ਅਤੇ ਲੜਕੀ ਦੋਵੇਂ ਸਕੂਟੀ ‘ਤੇ ਭਾਖੜਾ ਨਹਿਰ ਦੇ ਕੰਢੇ ਪਹੁੰਚੇ ਸਨ। ਲੜਕੀ ਨੇ ਅਚਾਨਕ ਨਹਿਰ ਵਿਚ ਛਾਲ ਮਾਰ ਦਿੱਤੀ। ਨੌਜਵਾਨ ਨੇ ਉਸ ਨੂੰ ਬਚਾਉਣ ਲਈ ਨਹਿਰ ਵਿਚ ਛਾਲ ਮਾਰੀ। ਗੋਤਾਖੋਰ ਵੀ ਤੁਰੰਤ ਮੌਕੇ ‘ਤੇ ਪਹੁੰਚ ਗਏ। ਜਦੋਂ ਉਨ੍ਹਾਂ ਨੇ ਕੁੜੀ ਨੂੰ ਬਾਹਰ ਕੱਢਿਆ ਤਾਂ ਉਹ ਮਰ ਚੁੱਕੀ ਸੀ। ਲੜਕਾ ਪਾਣੀ ਦੇ ਵਹਾਅ ‘ਚ ਰੁੜ੍ਹ ਗਿਆ। ਇਸ ਤੋਂ ਬਾਅਦ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਪਰਿਵਾਰ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਐਸਐਚਓ ਕਰਨਵੀਰ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।