ਚੇਨਈ, 29 ਨਵੰਬਰ| ਮਹਾਰਾਸ਼ਟਰ ਦੇ ਪੁਣੇ ਰੇਲਵੇ ਸਟੇਸ਼ਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਚੇਨਈ ਤੋਂ ਪੁਣੇ ਆ ਰਹੀ ਭਾਰਤ ਗੌਰਵ ਟਰੇਨ ਦੇ 80 ਯਾਤਰੀਆਂ ਦੀ ਸਿਹਤ ਅਚਾਨਕ ਵਿਗੜ ਗਈ। ਅਜਿਹੇ ‘ਚ ਜਿਵੇਂ ਹੀ ਟਰੇਨ ਪੁਣੇ ਪਹੁੰਚੀ ਤਾਂ ਸਾਰੇ ਯਾਤਰੀਆਂ ਦਾ ਇਲਾਜ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਜ਼ਹਿਰਖੁਰਾਨੀ ਗਿਰੋਹ ਨੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।
ਮੁਸਾਫਰਾਂ ਦੇ ਪੁਣੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਾਂਚ ਦੌਰਾਨ ਡਾਕਟਰਾਂ ਨੇ ਪਾਇਆ ਕਿ ਸਾਰੇ ਯਾਤਰੀਆਂ ਦੀ ਹਾਲਤ ਫਿਲਹਾਲ ਸਥਿਰ ਹੈ। ਪੁਣੇ ਰੇਲਵੇ ਪ੍ਰਸ਼ਾਸਨ ਨੇ ਕਿਹਾ ਕਿ ਜਦੋਂ ਰੇਲਗੱਡੀ ਪੁਣੇ ਪਹੁੰਚੀ ਤਾਂ ਇੱਕੋ ਸਮੇਂ 80 ਯਾਤਰੀਆਂ ਦੀ ਸਿਹਤ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਟੇਸ਼ਨ ‘ਤੇ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਸਾਰਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਫਿਲਹਾਲ ਇੱਥੇ ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਰੇਲਗੱਡੀ ‘ਚ ਸਵਾਰ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਜ਼ਹਿਰਖੁਰਾਨੀ ਦਾ ਸ਼ਿਕਾਰ ਬਣਾਇਆ ਹੈ। ਫਿਲਹਾਲ ਰੇਲਵੇ ਮਾਮਲੇ ਦੀ ਜਾਂਚ ਕਰ ਰਿਹਾ ਹੈ।