ਗੁਰਦਾਸਪੁਰ : ਮਾਈਨਿੰਗ ਕਰਦਿਆਂ ਰੇਤ ਦੀ ਸਲਾਈਡ ਹੇਠਾਂ ਦੱਬਿਆ ਟਰੈਕਟਰ ਡਰਾਈਵਰ, ਮੌਕੇ ‘ਤੇ ਦਰਦਨਾਕ ਮੌ.ਤ

0
1242

ਗੁਰਦਾਸਪੁਰ, 28 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਮਾੜੀ ਪੰਨਵਾਂ ‘ਚ ਮਾਈਨਿੰਗ ਕਰਦਿਆਂ ਅਚਾਨਕ ਰੇਤ ਦਾ ਢੇਰ ਟਰੈਕਟਰ ਚਾਲਕ ‘ਤੇ ਡਿੱਗ ਗਿਆ, ਜਿਸ ਕਾਰਨ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ ਵਾਸੀ ਪਿੰਡ ਮੇਟਲਾ ਵਜੋਂ ਹੋਈ ਹੈ।

जमीन से खनन करते समय अचानक रेत की ढांग ट्रैक्टर चालक के ऊपर गिर गई। जिससे उसकी मौत हो गई। ਸੂਚਨਾ ਮਿਲਣ ‘ਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਪਤਾ ਲੱਗਾ ਹੈ ਕਿ ਸਾਬਕਾ ਸਰਪੰਚ ਇਹ ਮਾਈਨਿੰਗ ਕਰਵਾ ਰਿਹਾ ਸੀ। ਪਿੰਡ ਦੇ ਸਾਬਕਾ ਸਰਪੰਚ ਖਿਲਾਫ ਧਾਰਾ 304 ਤਹਿਤ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਸ੍ਰੀਹਰਿਗੋਬਿੰਦਪੁਰ ਦੀ ਐਸਐਚਓ ਬਲਜੀਤ ਕੌਰ ਨੇ ਦੱਸਿਆ ਕਿ ਮਜ਼ਦੂਰ ਕੁਲਦੀਪ ਸਿੰਘ ਦੀ ਜ਼ਮੀਨ ਵਿਚੋਂ ਰੇਤ ਕੱਢ ਕੇ ਟਰਾਲੀ ਵਿਚ ਭਰ ਰਹੇ ਸਨ, ਜਿਸ ਕੋਲ ਉਸ ਦੀ ਜ਼ਮੀਨ ਵਿਚੋਂ ਮਾਈਨਿੰਗ ਦੀ ਮਨਜ਼ੂਰੀ ਹੈ। ਇਸ ਦੌਰਾਨ ਅਚਾਨਕ ਰੇਤ ਦੀ ਟਰੈਕਟਰ ਚਾਲਕ ਸਲਾਈਡ ਹੇਠਾਂ ਦੱਬ ਗਿਆ। ਲੋਕਾਂ ਨੇ ਬੜੀ ਮੁਸ਼ੱਕਤ ਨਾਲ ਉਸ ਨੂੰ ਰੇਤ ਹੇਠੋਂ ਬਾਹਰ ਕੱਢਿਆ ਅਤੇ ਇਲਾਜ ਲਈ ਨਿੱਜੀ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਦੇ ਵਾਰਸਾਂ ਨੇ ਕਾਰਵਾਈ ਲਈ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਮਾਈਨਿੰਗ ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿੰਡ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਖ਼ਿਲਾਫ਼ 304 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।