ਆਸਟ੍ਰੇਲੀਆਈ ਖਿਡਾਰੀ ਮਿਚੇਲ ਮਾਰਸ਼ ਨੇ ਵਰਲਡ ਕੱਪ ਖਿਤਾਬ ਦਾ ਉਡਾਇਆ ਮਜ਼ਾਕ, ਟ੍ਰਾਫੀ ‘ਤੇ ਪੈਰ ਰੱਖਣ ਦੀ ਤਸਵੀਰ ਵਾਇਰਲ

0
2148

ਨਵੀਂ ਦਿੱਲੀ, 20 ਨਵੰਬਰ | ਭਾਰਤ ਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਗਿਆ। ਆਸਟ੍ਰੇਲੀਆ ਦੀ ਟੀਮ ਨੇ ਇਸ ਮੁਕਾਬਲੇ ਵਿਚ ਆਸਾਨੀ ਨਾਲ ਜਿੱਤ ਹਾਸਲ ਕੀਤੀ। ਭਾਰਤ ਨੇ ਆਸਟ੍ਰੇਲੀਆ ਦੇ ਸ਼ੁਰੂਆਤੀ 3 ਬੱਲੇਬਾਜਾਂ ਨੂੰ ਜਲਦੀ ਆਊਟ ਕੀਤਾ ਪਰ ਬਾਅਦ ਵਿਚ ਟ੍ਰੇਵਿਸ ਹੈੱਡ ਤੇ ਮਾਰਨਸ ਲਾਬੁਸ਼ੇਨ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਆਸਟ੍ਰੇਲੀਆ ਨੇ 6ਵੀਂ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ।

ਇਸੇ ਵਿਚਾਲੇ ਸੋਸ਼ਲ ਮੀਡੀਆ ‘ਤੇ ਇਕ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਆਸਟ੍ਰੇਲੀਆ ਦੇ ਮਿਚੇਲ ਮਾਰਸ਼ ਟ੍ਰਾਫੀ ‘ਤੇ ਪੈਰ ਰੱਖ ਕੇ ਬੈਠੇ ਨਜ਼ਰ ਆ ਰਹੇ ਹਨ। ਮਿਚੇਲ ਦੀ ਇਹ ਫੋਟੋ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਦਰਅਸਲ, ਇਹ ਤਸਵੀਰ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਵੱਲੋਂ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਹੈ। ਇਸ ਤਸਵੀਰ ਦੇ ਵਾਇਰਲ ਹੋਣ ਮਗਰੋਂ ਭਾਰਤੀ ਫੈਨਜ਼ ਬਹੁਤ ਜ਼ਿਆਦਾ ਗੁੱਸੇ ਵਿਚ ਹਨ।

ਕਈ ਫੈਨਜ਼ ਨੇ ਤਾਂ ਇਹ ਤੱਕ ਕਹਿ ਦਿੱਤਾ ਹੈ ਕਿ ਤੁਸੀਂ ਇਹ ਟ੍ਰਾਫੀ ਡਿਜ਼ਰਵ ਨਹੀਂ ਕਰਦੇ ਤੇ ਕੁਝ ਨੇ ਉਨ੍ਹਾਂ ਦੀ ਤੁਲਨਾ ਮੇਸੀ ਨਾਲ ਕੀਤੀ ਕਿਉਂਕਿ ਮੇਸੀ ਨੇ ਜਦੋਂ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ ਤਾਂ ਅਗਲੇ ਦਿਨ ਉਹ ਟ੍ਰਾਫੀ ਨੂੰ ਆਪਣੇ ਕੋਲ ਰੱਖ ਕੇ ਸੁੱਤੇ ਦਿਖਾਈ ਦੇ ਰਹੇ ਸਨ।