ਲੁਧਿਆਣਾ ‘ਚ ASI ਬਲਬੀਰ ਸਿੰਘ ਦੇ ਜਬਾੜੇ ‘ਚ ਲੱਗੀ ਗੋਲ਼ੀ, ਗੰਭੀਰ ਹਾਲਤ ‘ਚ DMC ਦਾਖਲ

0
408

ਲੁਧਿਆਣਾ, 5 ਨਵੰਬਰ| ਲੁਧਿਆਣਾ ਵਿਚ ਸ਼ੱਕੀ ਹਾਲਾਤ ਵਿਚ ਚੱਲੀ ਗੋਲੀ ਇਕ ਏਐਸਆਈ ਦੇ ਜਬਾੜੇ ਵਿਚ ਲੱਗੀ। ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਗੁਆਂਢੀ ਨੌਜਵਾਨਾਂ ਨੇ ਤੁਰੰਤ ਡੀਐੱਮਸੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੇ ਜਬਾੜੇ ਦਾ ਆਪਰੇਸ਼ਨ ਕੀਤਾ ਗਿਆ। ਹੁਣ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਜ਼ਖ਼ਮੀ ਏਐਸਆਈ ਦੀ ਪਛਾਣ ਬਲਬੀਰ ਸਿੰਘ ਵਾਸੀ ਬੱਦੋਵਾਲ ਵਿਕਟੋਰੀਆ ਕਲੋਨੀ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਏਐਸਆਈ ਬਲਬੀਰ ਥਾਣਾ ਜਮਾਲਪੁਰ ਵਿਚ ਤਾਇਨਾਤ ਹੈ। ਰਾਤ ਦੀ ਸ਼ਿਫਟ ਪੂਰੀ ਕਰਕੇ ਉਹ ਘਰ ਪਹੁੰਚ ਗਿਆ। ਉਹ ਆਪਣੀ ਵਰਦੀਆਂ ਆਦਿ ਉਤਾਰ ਕੇ ਆਰਾਮ ਕਰ ਰਹੇ ਸਨ ਕਿ ਇਸੇ ਦੌਰਾਨ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ। ਜਦੋਂ ਉਸ ਦੀ ਪਤਨੀ ਨੇ ਦੇਖਿਆ ਤਾਂ ਉਹ ਹੈਰਾਨ ਰਹਿ ਗਈ। ਕਮਰੇ ਵਿੱਚ ਖੂਨ ਖਿਲਰਿਆ ਪਿਆ ਸੀ। ਬਲਬੀਰ ਦੇ ਜਬਾੜੇ ਵਿਚ ਗੋਲੀ ਲੱਗੀ।

ਬਲਬੀਰ ਸਿੰਘ ਦੇ ਬੱਚੇ ਵਿਦੇਸ਼ ਵਿੱਚ ਪੜ੍ਹਦੇ ਹਨ। ਉਸ ਦੀ ਪਤਨੀ ਘਰ ਵਿਚ ਇਕੱਲੀ ਸੀ। ਉਸ ਨੇ ਤੁਰੰਤ ਫੋਨ ਕਰਕੇ ਆਪਣੇ ਗੁਆਂਢੀ ਨੂੰ ਘਟਨਾ ਦੀ ਸੂਚਨਾ ਦਿਤੀ। ਇਸ ਤੋਂ ਬਾਅਦ ਬਲਬੀਰ ਸਿੰਘ ਨੂੰ ਤੁਰੰਤ ਡੀਐਮਸੀ ਹਸਪਤਾਲ ਲਿਜਾਇਆ ਗਿਆ।

ਫਿਲਹਾਲ ਉਹ ਹਸਪਤਾਲ ‘ਚ ਭਰਤੀ ਹਨ ਅਤੇ ਸਰਜਰੀ ਕੀਤੀ ਹੈ। ਬਲਬੀਰ ਦੀ ਹਾਲਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਗੋਲੀ ਕਿਸ ਹਾਲਾਤ ਵਿਚ ਚਲਾਈ ਗਈ, ਇਸ ਬਾਰੇ ਫਿਲਹਾਲ ਕਿਸੇ ਨੂੰ ਕੁਝ ਨਹੀਂ ਪਤਾ। ਬਲਬੀਰ ਸਿੰਘ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਪਤਾ ਲੱਗ ਸਕਦਾ ਹੈ।