ਜਲੰਧਰ ‘ਚ ਪੈਲੇਸ ਮਾਲਕ ਦੇ ਪੁੱਤਰ ਦੀ ਸੜਕ ਹਾਦਸੇ ‘ਚ ਮੌਤ; ਖੜ੍ਹੇ ਟਰੱਕ ‘ਚ ਵੱਜੀ ਕਾਰ

0
460

ਜਲੰਧਰ, 3 ਨਵੰਬਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਵੀਰਵਾਰ ਰਾਤ ਨੂੰ ਜਲੰਧਰ-ਫਗਵਾੜਾ ਹਾਈਵੇ ‘ਤੇ ਬਾਠ ਕੈਸਲ ਲਾਗੇ ਉਸ ਵੇਲੇ ਭੀਮ ਜੀ ਪੈਲੇਸ ਦੇ ਮਾਲਕ ਰਾਕੇਸ਼ ਗੁਪਤਾ ਦੇ ਪੁੱਤਰ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਜਦੋਂ ਉਸਦੀ ਕਾਰ ਇਕ ਖੜ੍ਹੇ ਟਰੱਕ ‘ਚ ਜਾ ਟਕਰਾਈ।

ਜਾਣਕਾਰੀ ਅਨੁਸਾਰ ਪੈਲੇਸ ਦੇ ਮਾਲਕ ਰਾਕੇਸ਼ ਗੁਪਤਾ ਦਾ ਪੁੱਤਰ ਕਰਨ ਗੁਪਤਾ ਆਪਣੀ ਗੱਡੀ ‘ਚ ਜਲੰਧਰ ਤੋਂ ਫਗਵਾੜਾ ਵੱਲ ਜਾ ਰਿਹਾ ਸੀ। ਜਦੋਂ ਉਸਦੀ ਕਾਰ ਬਾਠ ਕੈਸਲ ਲਾਗੇ ਪਹੁੰਚੀ ਤਾਂ ਸੜਕ ‘ਤੇ ਖੜ੍ਹੇ ਟਰੱਕ ‘ਚ ਉਸਦੀ ਕਾਰ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਰਨ ਗੁਪਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ।