ਗੁਰਦਾਸਪੁਰ, 29 ਅਕਤੂਬਰ| ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਤੋਂ ਇਕ ਬਹੁਤ ਹੀ ਬੁਰੀ ਖਬਰ ਸਾਹਮਣੇ ਆਈ ਹੈ। ਇਥੋਂ ਦੇ ਇਕ ਸਟੰਟਮੈਨ ਦੀ ਟਰੈਕਟਰ ਥੱਲੇ ਆ ਕੇ ਮੌਤ ਦਾ ਪਤਾ ਲੱਗਾ ਹੈ।
ਜਾਣਕਾਰੀ ਅਨੁਸਾਰ ਫਤਹਿਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ ਵਿੱਚ ਚੱਲ ਰਹੇ ਖੇਡ ਮੇਲੇ ਦੌਰਾਨ ਦੇਰ ਸ਼ਾਮ ਪਿੰਡ ਠੱਠੇ ਦੇ ਸਟੰਟ ਮੇਨ ਸੁਖਮਨਦੀਪ ਸਿੰਘ ਦੀ ਟਰੈਕਟਰ ‘ਤੇ ਸਟੰਟ ਕਰਦੇ ਦੀ ਟਰੈਕਟਰ ਥੱਲੇ ਆ ਕੇ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਸਟੰਟਮੈਨ ਸੁਖਮਨਦੀਪ ਸਿੰਘ ਜਦੋਂ ਮੇਲੇ ਉਤੇ ਆਇਆ ਸੀ ਤਾਂ ਉਹ ਘਰੋਂ ਸਿੱਧੂ ਮੂਸੇਵਾਲਾ ਦਾ last Ride ਗਾਣਾ ਆਪਣੇ ਟਰੈਕਟਰ ਉਤੇ ਲਾ ਕੇ ਨਿਕਲਿਆ ਸੀ। ਸੱਚੀਂ ਸਟੰਟਮੈਨ ਸੁਖਮਨਦੀਪ ਦੀ ਵੀ ਇਹ ਲਾਸਟ ਰਾਈਡ ਹੀ ਸਿੱਧ ਹੋਈ। ਉਸਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।