ਜਲੰਧਰ : ਬਾਈਕ ਸਵਾਰ ਨੂੰ ਕਾਰ ਨੇ ਮਾਰੀ ਭਿਆਨਕ ਟੱਕਰ, ਪਤੀ ਦੀ ਮੌਤ; ਪਤਨੀ ਦੀ ਬਾਂਹ ਸਰੀਰ ਨਾਲੋਂ ਹੋਈ ਵੱਖ

0
1030

ਜਲੰਧਰ/ਲੋਹੀਆਂ ਖ਼ਾਸ, 1 ਅਕਤੂਬਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਜਲੰਧਰ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਥੇ ਲੋਹੀਆਂ ਤੋਂ ਜਾ ਰਹੇ ਮੋਟਰਸਾਈਕਲ ਸਵਾਰ ਦੀ ਕਾਰ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਚਾਲਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਪਤਨੀ ਦੀ ਬਾਂਹ ਕੱਟੀ ਗਈ।

ਜਾਣਕਾਰੀ ਦਿੰਦਿਆਂ ਆਤਮਾ ਸਿੰਘ ਸੌਂਦ ਨੇ ਦੱਸਿਆ ਕਿ ਉਨ੍ਹਾਂ ਦਾ ਸ਼ਾਗਿਰਦ ਗੁਰਬਚਨ ਸਿੰਘ ਪੁੱਤਰ ਚੇਤ ਰਾਮ ਸਿੰਘ ਹਾਲ ਵਾਸੀ ਲੋਹੀਆਂ ਖਾਸ, ਜੋ ਸ਼ਹਿਰ ਵਿਚ ਹੀ ਵਰਕਸ਼ਾਪ ਚਲਾ ਰਿਹਾ ਸੀ, ਲੋਹੀਆਂ ਤੋਂ ਆਪਣੇ ਮੋਟਰਸਾਈਕਲ ’ਤੇ ਪਰਿਵਾਰ ਨਾਲ ਵਾਇਆ ਕਾਲਾ ਸੰਘਿਆ ਜਲੰਧਰ ਜਾ ਰਿਹਾ ਸੀ ਕਿ ਪਿੰਡ ਨਿੱਝਰਾਂ ਦੇ ਗੇਟ ਤੋਂ ਪਿੱਛੇ ਅਚਾਨਕ ਸਾਹਮਣੇ ਤੋਂ ਆ ਰਹੀ ਕਾਰ ਨਾਲ ਟਕਰਾਅ ਗਿਆ।

ਉਨ੍ਹਾਂ ਕਿਹਾ ਕਿ ਗੁਰਬਚਨ ਸਿੰਘ (40) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪਿੱਛੇ ਬੈਠੀ ਉਨ੍ਹਾਂ ਦੀ ਪਤਨੀ ਸਿਮਰਨ ਕੌਰ ਦੀ ਬਾਂਹ ਕੱਟ ਕੇ ਸਰੀਰ ਨਾਲੋਂ ਵੱਖ ਹੋ ਗਈ। ਮ੍ਰਿਤਕ ਗੁਰਬਚਨ ਸਿੰਘ ਰਾਗੀ ਸੀ। ਪੁਲਿਸ ਥਾਣਾ ਲਾਂਬੜਾ ਵਿਖੇ ਸੂਚਨਾ ਦੇ ਦਿੱਤੀ ਗਈ ਹੈ।