Breaking : ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ ਤੋਂ ਬਾਅਦ ਨਹੀਂ ਮਿਲੇਗੀ ਇਹ ਛੋਟ

0
392

ਲੁਧਿਆਣਾ, 30 ਸਤੰਬਰ | ਪੰਜਾਬ ਸਰਕਾਰ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ ਵਿਆਜ-ਪੈਨਲਟੀ ਦੀ ਮੁਆਫ਼ੀ ਦੇਣ ਲਈ 2 ਫੇਜ਼ਾਂ ’ਚ ਇਸ ਸਾਲ 31 ਦਸੰਬਰ ਤੋਂ ਲੈ ਕੇ ਅਗਲੇ 31 ਮਾਰਚ ਤੱਕ ਦੀ ਡੈੱਡਲਾਈਨ ਫਿਕਸ ਕੀਤੀ ਗਈ ਹੈ। ਮੌਜੂਦਾ ਵਿੱਤੀ ਸਾਲ ਦਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲੇ ਲੋਕਾਂ ਨੂੰ ਸ਼ਨੀਵਾਰ ਤੋਂ ਬਾਅਦ 10 ਫ਼ੀਸਦੀ ਛੋਟ ਨਹੀਂ ਮਿਲੇਗੀ ਕਿਉਂਕਿ ਇਸ ਲਈ ਸਰਕਾਰ ਵੱਲੋਂ ਫਿਕਸ ਕੀਤੀ ਡੈੱਡਲਾਈਨ 30 ਸਤੰਬਰ ਨੂੰ ਖ਼ਤਮ ਹੋਣ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਜ਼ਿਆਦਾ ਤੋਂ ਜ਼ਿਆਦਾ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਨਗਰ ਨਿਗਮ ਵੱਲੋਂ ਸ਼ਨੀਵਾਰ ਨੂੰ ਛੁੱਟੀ ਦੌਰਾਨ ਵੀ ਦਫ਼ਤਰ ਖੁੱਲ੍ਹੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਨਲਾਈਨ ਸਿਸਟਮ ਜ਼ਰੀਏ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।

ਨਿਗਮ ਨੂੰ ਪ੍ਰਾਪਰਟੀ ਟੈਕਸ ਦੇ ਰੂਪ ’ਚ ਪਿਛਲੇ ਸਾਲ 30 ਸਤੰਬਰ ਤੱਕ ਲਗਭਗ 88 ਕਰੋੜ ਦੀ ਵਸੂਲੀ ਹੋਈ ਹੈ ਪਰ ਹੁਣ ਤੱਕ ਇਹ ਅੰਕੜਾ 82 ਕਰੋੜ ਤੱਕ ਪੁੱਜਿਆ ਹੈ। ਇਸ ਦੇ ਲਈ ਕਮਿਸ਼ਨਰ ਵੱਲੋਂ ਵਾਧੂ ਸਟਾਫ਼ ਦੀ ਡਿਊਟੀ ਲਗਾਉਣ ਦੀ ਗੱਲ ਵੀ ਕਹੀ ਗਈ ਹੈ।