ਸੁਜਾਨਪੁਰ ਤੋਂ ਕੋਰੋਨਾ ਦੇ 2 ਪਾਜ਼ੀਟਿਵ ਮਾਮਲੇ ਆਏ ਸਾਹਮਣੇ, ਦੋਵਾਂ ਮੁਹੱਲੀਆਂ ‘ਚ ਛੋਟਾਂ ਦੇ ਆਦੇਸ ਰੱਦ

    0
    978

    ਪਠਾਨਕੋਟ. ਕੋਰੋਨਾ ਦੇ ਮਾਮਲੇ ਸੂਬੇ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਪਠਾਨਕੋਟ ਜ਼ਿਲ੍ਹੇ ਤੋਂ 2 ਮਾਮਲੇ ਸਾਹਮਣੇ ਆਏ ਹਨ। ਇਹ ਦੋਵੇਂ ਮਾਮਲੇ ਵਾਰਡ ਨੰ: 12, ਮੁਹੱਲਾ ਈਦਗਾਹ, ਸੁਜਾਨਪੁਰ (ਸ਼ਹਿਰੀ) ਤਹਿਸੀਲ ਤੇ ਜ਼ਿਲ੍ਹਾ ਪਠਾਨਕੋਟ ਅਤੇ ਵਾਰਡ ਨੰਬਰ 8, ਮੁਹੱਲਾ ਜਲਾਖੜੀ (ਕਬੀਰ ਨਗਰ), ਸੁਜਾਨਪੁਰ ਤੋਂ ਸਾਹਮਣੇ ਆਏ ਹਨ।

    ਗੁਰਪ੍ਰੀਤ ਸਿੰਘ ਖਹਿਰਾ ਜ਼ਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਨੇ ਹੁਕਮ ਜਾਰੀ ਕੀਤੇ ਹਨ ਕਿ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕੋਵਿਡ-19 ਦੇ ਜਾਨਲੇਵਾ ਪ੍ਰਭਾਵ ਤੋਂ ਬਚਣ ਲਈ 23-03-2020 ਜਾਰੀ ਕੀਤੇ ਗਏ ਕਰਵਿਊ ਹੁਕਮਾਂ ਸਬੰਧੀ ਸਮੇਂ-ਸਮੇਂ ਤੇ ਇਸ ਦਫਤਰ ਵਲੋਂ ਜਾਰੀ ਕੀਤੀਆਂ ਗਈਆਂ ਛੋਟਾਂ ਨੂੰ ਤੁਰੰਤ ਪ੍ਰਭਾਵ ਤੋਂ ਵਾਰਡ ਨੰ: 12, ਮੁਹੱਲਾ ਈਦਗਾਹ, ਸੁਜਾਨਪੁਰ (ਸ਼ਹਿਰੀ) ਤਹਿਸੀਲ ਤੇ ਜਿਲ੍ਹਾ ਪਠਾਨਕੋਟ ਤਹਿਸੀਲ ਤੇ ਜਿਲ੍ਹਾ ਪਠਾਨਕੋਟ ਲਈ ਅਗਲੇ ਹੁਕਮਾਂ ਤੱਕ ਰੱਦ ਕੀਤਾ ਜਾਂਦਾ ਹੈ।

    ਉਨ੍ਹਾ ਕਿਹਾ ਕਿ ਵਾਰਡ ਨੰ: 12, ਮੁਹੱਲਾ ਈਦਗਾਹ, ਸੁਜਾਨਪੁਰ (ਸ਼ਹਿਰੀ) ਤਹਿਸੀਲ ਤੇ ਜਿਲ੍ਹਾ ਪਠਾਨਕੋਟ ਅਤੇ ਵਾਰਡ ਨੰਬਰ 8, ਮੁਹੱਲਾ ਜਲਾਖੜੀ (ਕਬੀਰ ਨਗਰ), ਸੁਜਾਨਪੁਰ ਤੇ ਉਕਤ ਜਾਰੀ ਹੋਏ ਕਰਫਿਊ ਹੁਕਮ ਪੂਰੀ ਤਰ੍ਹਾ ਨਾਲ ਲਾਗੂ ਹੋਣਗੇ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਛੋਟ ਨਹੀਂ ਹੋਵੇਗੀ।