ਜਲੰਧਰ ਦੇ ਜ਼ਿਆਦਾਤਰ ਸ਼ਰਾਬ ਕਾਰੋਬਾਰੀਆਂ ਨੇ ਨਹੀਂ ਖੋਲ੍ਹੇ ਠੇਕੇ, ਸਰਕਾਰ ਕੋਲੋਂ ਇਹ ਰੱਖੀਆਂ ਮੰਗਾਂ

0
1154

ਜਲੰਧਰ .  ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅੱਜ ਠੇਕੇ ਖੁੱਲ੍ਹ ਚੁੱਕੇ ਹਨ ਪਰ ਕਈ ਠੇਕੇਦਾਰਾਂ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਤੋਂ ਮਨਾ ਕਰ ਦਿੱਤਾ ਹੈ। ਜਲੰਧਰ ਸ਼ਹਿਰ ਦੇ ਸਿੰਡੀਕੇਟ ਨੇ ਠੇਕੇ ਖੋਲ੍ਹਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਜਲੰਧਰ ਵਿਚ ਕੁੱਲ 47 ਗਰੁੱਪ ਹਨ ਜਿਹਨਾਂ ਵਿਚੋਂ ਸਿਰਫ਼ 3 ਗਰੁੱਪਾਂ ਨੇ ਹੀ ਠੇਕੇ ਖੋਲ੍ਹੇ ਹਨ। ਬਾਕੀ ਲੋਕਲ ਠੇਕੇਦਾਰਾਂ ਨੇ ਅਜੇ ਤਕ ਠੇਕੇ ਖੋਲ੍ਹਣ ਲਈ ਨਹੀਂ ਮੰਨੇ। ਜਲੰਧਰ ਦੇ ਇਕ ਸ਼ਰਾਬ ਦੇ ਠੇਕੇਦਾਰ ਨੇ ਦੱਸਿਆ ਕਿ ਪਿਛਲੇ ਸਾਲ ਜਾਨੀ ਕਿ 31 ਮਾਰਚ ਤੋਂ ਪਹਿਲਾਂ ਕਰੋੜਾ ਦਾ ਨੁਕਸਾਨ ਸਰਕਾਰ ਪਹਿਲਾਂ ਭਰ ਦੇਵੇ ਅਸੀਂ ਫਿਰ ਠੇਕੇ ਖੋਲ੍ਹ ਲਵਾਂਗੇ। ਉਹਨਾਂ ਨੇ ਇਹ ਵੀ ਕਿਹਾ ਜੇਕਰ ਸਰਕਾਰ ਠੇਕੇਦਾਰਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਸਰਕਾਰ ਨੂੰ ਆਪ ਹੀ ਠੇਕੇਦਾਰਾਂ ਅੱਗੇ ਗੋਡੇ ਟੇਕਣੇ ਪੈਣਗੇ।
ਕਿਉਂਕਿ ਸਰਕਾਰ ਨੇ ਸਿਰਫ 9 ਵਜੇ ਤੋਂ ਲੈ ਕੇ 1 ਵਜੇ ਤਕ ਹੀ ਸਮਾਂ ਦਿੱਤਾ ਹੈ ਇਹਨਾਂ ਚਾਰ ਘੰਟਿਆਂ ਵਿਚ ਪੰਜਾਬ ਸਰਕਾਰ ਦਾ ਰੈਵੀਨਿਊ ਪੂਰਾ ਹੋਣਾ ਅਸੰਭਵ ਹੈ। ਉਹਨਾਂ ਕਿਹਾ ਕਿ ਜੇਕਰ 4 ਘੰਟੇ ਠੇਕੇ ਖੁੱਲ੍ਹਦੇ ਹਨ ਤਾਂ ਸੋਸ਼ਲ ਡਿਸਟੈਂਸਿੰਗ ਨਹੀਂ ਬਣ ਸਕਦੀ ਕਿਉਂਕਿ ਲੋਕਾਂ ਨੇ ਠੇਕਿਆਂ ਉੱਪਰ ਆ ਕੇ ਭੀੜ ਇਕੱਠੀ ਕਰ ਦੇਣੀ ਹੈ। ਜਿਸ ਕਰਕੇ ਕੋਰੋਨਾ ਵਾਇਰਸ ਫੈਲਾਅ ਦਾ ਖਤਰਾ ਵੱਧ ਸਕਦਾ ਹੈ। ਇਸ ਲਈ ਸਾਡੀ ਸਰਕਾਰ ਤੋਂ ਮੰਗ ਹੈ ਕਿ ਸਾਡਾ 9 ਦਿਨਾਂ ਦੇ ਹੋਏ ਨੁਕਸਾਨ ਭਰਿਆ ਜਾਵੇ ਅਤੇ 4 ਘੰਟਿਆਂ ਤੋਂ ਸਮਾਂ ਹੋਰ ਵਧਾਇਆ ਜਾਵੇ।