ਬਟਾਲਾ ਜੇਲ੍ਹ ‘ਚ ਪਹੁੰਚਿਆ ਕੋਰੋਨਾ, ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ

    0
    710

    ਗੁਰਦਾਸਪੁਰ. ਮੰਗਲਵਾਰ ਨੂੰ ਜ਼ਿਲ੍ਹੇ ਵਿੱਚ ਕੋਰੋਨਾ ਪੀੜਿਤ ਪਾਏ ਗਏ 42 ਲੋਕਾਂ ਵਿਚੋਂ ਇਕ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆਂ ਵੀ ਸ਼ਾਮਲ ਹੈ। ਜੱਗੂ ਭਗਵਾਨਪੁਰੀਆ, ਜੋ ਇਸ ਵੇਲੇ ਬਟਾਲਾ ਜੇਲ ਵਿਚ ਬੰਦ ਸੀ, ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਸੰਬੰਧੀ ਟੈਸਟ ਕੀਤਾ ਗਿਆ ਸੀ।

    ਮੰਗਲਵਾਰ ਨੂੰ ਆਈ ਰਿਪੋਰਟ ਵਿਚ ਜੱਗੂ ਭਗਵਾਨਪੁਰੀਆਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੇਲ੍ਹ ਸੁਪਰਡੈਂਟ ਕਰਨਜੀਤ ਸਿੰਘ ਨੇ ਦੱਸਿਆ ਕਿ ਜੱਗੂ ਬੀਤੇ ਦਿਨੀ ਬਟਾਲਾ ਪੁਲਸ ਨੇ ਰਿਮਾਂਡ ‘ਤੇ ਲਿਆ ਸੀ ਅਤੇ ਉਸ ਦਾ ਟੈਸਟ ਬਟਾਲਾ ‘ਚ ਹੋਇਆ। ਜੱਗੂ ਹਾਲੇ ਵੀ ਬਟਾਲਾ ਪੁਲਸ ਦੀ ਹਿਰਾਸਤ ਵਿਚ ਹੀ ਹੈ, ਜਿਥੇ ਉਸਨੂੰ ਆਈਸੋਲੇਟ ਕਰਨ ਬਾਰੇ ਸਿਹਤ ਵਿਭਾਗ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।

    ਦੱਸ ਦਈਏ ਕਿ ਗੈਂਗਸਟਰ ਜੱਗੂ ਭਗਵਾਨ ਪੁਰੀਆ ਉਂਝ ਤਾਂ ਪਟਿਆਲਾ ਜੇਲ੍ਹ ਵਿਚ ਬੰਦ ਸੀ, ਪਰ ਬਟਾਲਾ ਪੁਲਸ ਉਸਨੂੰ ਕੁਝ ਦਿਨ ਪਹਿਲਾਂ ਹੀ ਪਟਿਆਲਾ ਤੋਂ ਬਟਾਲਾ ਕਿਸੇ ਕੇਸ ਦੀ ਜਾਂਚ ਦੇ ਸਿਲਸਿਲੇ ਵਿੱਚ ਲੈ ਕੇ ਆਈ ਸੀ।