ਆਰੇਂਜ਼ ਜ਼ੋਨ ‘ਚ ਹੁਸ਼ਿਆਰਪੁਰ, ਡੀਸੀ ਅਪਨੀਤ ਰਿਆਤ ਦੇ ਹੁਕਮ – ਸਵੇਰੇ 9 ਤੋਂ ਦੁਪਹਿਰ 1 ਵਜ੍ਹੇ ਤੱਕ ਖੁੱਲ੍ਹਣਗੀਆਂ ਦੁਕਾਨਾਂ

    0
    914

    ਹੁਸ਼ਿਆਰਪੁਰ. ਪੰਜਾਬ ਦਾ ਹੁਸ਼ਿਆਰਪੁਰ ਜ਼ਿਲ੍ਹਾ ਆਰੇਂਜ ਜ਼ੋਨ ਵਿੱਚ ਆ ਗਿਆ ਹੈ। ਡੀਸੀ ਅਪਨੀਤ ਕੌਰ ਰਿਆਤ ਨੇ ਧਾਰਾ 144 ਦੇ ਤਹਿਤ ਆਦੇਸ਼ ਦਿੱਤੇ ਕਿ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਹਰ ਤਰ੍ਹਾਂ ਦੀਆਂ ਦੁਕਾਨਾਂ ਖੋਲਣ ਦੀ ਛੂਟ ਹੈ। ਦੁਕਾਨਾਂ ਖੋਲਣ ਦਾ ਸਮਾਂ ਸਵੇਰੇ 9 ਤੋਂ ਦੁਪਹਿਰ 1 ਵਜ੍ਹੇ ਤੱਕ ਹੋਵੇਗਾ। ਇਨ੍ਹਾਂ ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸੰਬੰਧਿਤ ਦੁਕਾਨਦਾਰਾਂ ਅਤੇ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਦਿੱਤੀਆਂ ਹਿਦਾਇਤਾਂ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ ਜ਼ਰੂਰੀ ਹੋਵੇਗਾ। ਇਸ ਦੌਰਾਨ ਪ੍ਰਾਇਵੇਟ ਦਫਤਰ ਵੀ ਖੁਲ ਸਕਣਗੇ ਅਤੇ ਬਿਲਡਿੰਗ ਨਿਰਮਾਣ ਕਾਰਜ਼ ਹੋਵੇਗਾ।

    ਉਨ੍ਹਾਂ ਨੇ ਕਿਹਾ ਕਿ ਜ਼ਿਲਾ ਹੁਸ਼ਿਆਰਪੁਰ ਨੂੰ ਆਰੇਂਜ ਜ਼ੋਨ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਹੀ ਇਸ ਕੈਟੇਗਰੀ ਨੂੰ ਕਰਫਿਊ ਦੋਰਾਨ ਦਿਤੀਆਂ ਜਾਣ ਵਾਲਿਆਂ ਛੋਟਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

    ਡੀਸੀ ਨੇ ਆਦੇਸ਼ਾਂ ਵਿੱਚ ਕਿਹਾ ਕਿ ਹੋਟਲ, ਬਾਰ, ਸੈਲੂਨ, ਰੇਸਤਰਾਂ, ਢਾਬੇ, ਹਲਵਾਈ ਦੀਆਂ ਦੁਕਾਨਾਂ ਆਦਿ ਬੰਦ ਰਹਿਣਗੇ। ਇਸ ਤੋਂ ਇਲਾਵਾ ਸਿਨੇਮਾ ਹਾਲ, ਸ਼ਾਪਿੰਗ ਮਾਲ, ਜਿਮ, ਸਟੇਡੀਅਮ ਅਤੇ ਸਿਵਮਿੰਗ ਪੂਲ ਬੰਦ ਰਹਿਣਗੇ। ਫੂਡ ਆਇਟਮਸ ਦੀ ਆਨਲਾਇਨ ਡਿਲੀਵਰੀ ਵੀ ਬੰਦ ਰਹੇਗੀ। ਸਕੂਲ-ਕਾਲੇਜ਼ ਅਤੇ ਹੋਰ ਸਿੱਖੀਆ ਸੰਸਥਾਵਾਂ ਦੇ ਖੁਲਣ ਤੇ ਵੀ ਪਾਬੰਦੀ ਲਾਗੂ ਰਹੇਗੀ।