ਰਾਜਸਥਾਨ ‘ਚ ਬੱਸ-ਟਰਾਲੇ ਦੀ ਹੋਈ ਭਿਆਨਕ ਟੱਕਰ, 4 ਸਵਾਰੀਆਂ ਦੀ ਦਰਦਨਾਕ ਮੌਤ

0
319

ਰਾਜਸਥਾਨ/ਨਾਗੌਰ, 10 ਸਤੰਬਰ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਾਗੌਰ ਤੋਂ 4 ਕਿਲੋਮੀਟਰ ਦੂਰ ਅਮਰਪੁਰਾ ਪਿੰਡ ਦੀ ਮੁੱਖ ਸੜਕ ‘ਤੇ ਅੱਜ ਇਕ ਨਿੱਜੀ ਬੱਸ ਅਤੇ ਟਰਾਲੇ ਦੀ ਟੱਕਰ ਹੋ ਗਈ। ਹਾਦਸੇ ਵਿੱਚ ਬੱਸ ਵਿਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 28 ਸਵਾਰੀਆਂ ਜ਼ਖ਼ਮੀ ਹੋ ਗਈਆਂ। ਇਨ੍ਹਾਂ ਵਿੱਚੋਂ ਚਾਰ ਗੰਭੀਰ ਜ਼ਖ਼ਮੀਆਂ ਨੂੰ ਜੋਧਪੁਰ ਰੈਫ਼ਰ ਕਰ ਦਿੱਤਾ ਗਿਆ।

ਹਾਦਸੇ ਦੀ ਸੂਚਨਾ ਮਿਲਣ ‘ਤੇ ਥਾਣਾ ਸਦਰ, ਕੋਤਵਾਲੀ ਅਤੇ ਸੁਰਪਾਲੀਆ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਨੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਬੱਸ ‘ਚੋਂ ਬਾਹਰ ਕੱਢਿਆ। ਦੱਸ ਦਈਏ ਕਿ ਪ੍ਰਾਈਵੇਟ ਬੱਸ ਸੁਰਪਾਲੀਆ ਥਾਣਾ ਖੇਤਰ ਦੇ ਪਿੰਡ ਖੇੜਾ ਤੋਂ ਨਾਗੌਰ ਜਾ ਰਹੀ ਸੀ। ਜਦੋਂਕਿ ਡਰੰਮਾਂ ਨਾਲ ਭਰਿਆ ਟਰਾਲਾ ਹਰਿਆਣਾ ਨਾਗੌਰ ਤੋਂ ਖੇਰਾਤ ਵੱਲ ਜਾ ਰਿਹਾ ਸੀ।

ਹਾਦਸੇ ਤੋਂ ਬਾਅਦ ਚੀਖ-ਚਿਹਾੜਾ ਪੈ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਬੱਸ ‘ਚੋਂ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਲੋਕਾਂ ਨੇ ਲਾਸ਼ਾਂ ਨੂੰ ਬੱਸ ‘ਚੋਂ ਕੱਢ ਕੇ ਸੜਕ ‘ਤੇ ਰੱਖ ਦਿੱਤਾ। ਪੁਲਿਸ ਨੇ ਕਰੇਨ ਦੀ ਮਦਦ ਨਾਲ ਬੱਸ ਅਤੇ ਟਰਾਲੇ ਨੂੰ ਸੜਕ ਤੋਂ ਹਟਾਇਆ। ਘਟਨਾ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।