‘ਗੀਤ ਗਾਤਾ ਹੂੰ ਮੈਂ’ ਵਾਲੇ ਬਾਲੀਵੁੱਡ ਗੀਤਕਾਰ ਦੇਵ ਕੋਹਲੀ ਨਹੀਂ ਰਹੇ, 81 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

0
4045

ਮੁੰਬਈ। ਬਾਲੀਵੁੱਡ ਦੇ ਮੰਨੇ ਪ੍ਰਮੰਨੇ ਗੀਤਕਾਰ ਦੇਵ ਕੋਹਲੀ ਦੀ ਦਿਹਾਂਤ ਹੋ ਗਿਆ ਹੈ। ਉਹ 81 ਸਾਲ ਦੇ ਸਨ। ਕੋਹਲੀ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸਨ ਤੇ ਹਸਪਤਾਲ ਦਾਖਲ ਸਨ। ਦੇਵ ਕੋਹਲੀ ਦਾ ਜਨਮ ਪਾਕਿਸਤਾਨ ਦੇ ਰਾਵਲਪਿੰਡੀ ਵਿਚ 2 ਨਵੰਬਰ 1942 ਨੂੰ ਇਕ ਸਿੱਖ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਗੁੰਡਾ’ ਤੋਂ ਕੀਤੀ ਸੀ। ਉਨ੍ਹਾਂ ਨੂੰ ਪਹਿਲੀ ਸਫਲਤਾ 1971 ਵਿਚ ‘ਲਾਲ ਪੱਥਰ’ ਵਿਚ ਗਾਏ ‘ਗੀਤ ਗਾਤਾ ਹੂੰ ਮੈਂ’ ਤੋਂ ਮਿਲੀ ਸੀ। 1970 ਤੋਂ 1980 ਵਿਚ ਦੇਵ ਕੋਹਲੀ ਨੇ ਕਈ ਫਿਲਮਾਂ ਦੇ ਗੀਤ ਲਿਖੇ ਪਰ ਉਨ੍ਹਾਂ ਨੂੰ ਕੋਈ ਖਾਸ ਸਫਤਲਾ ਨਹੀਂ ਮਿਲੀ।