ਜਲੰਧਰ. ਸੂਬੇ ਵਿਚ ਬੁੱਧਵਾਰ ਨੂੰ ਭਾਰਤ ਬੰਦ ਦਾ ਅਸਰ ਕੁਝ ਥਾਂ ਦਿਖਾਈ ਦਿੱਤਾ। ਜਲੰਧਰ ਦਾ ਫੋਕਲ ਪੋਆਇੰਟ ਮਜਦੂਰ ਯੂਨੀਅਨਾਂ ਨੇ ਜਥੇਬੰਦੀਆਂ ਦੀ ਮਦਦ ਨਾਲ ਬੰਦ ਕੀਤਾ। ਕੁਝ ਪ੍ਰਦਰਸ਼ਨਕਾਰੀਆਂ ਨੇ ਰੋਜ਼ਾਨਾ ਵਾਂਗ ਕੰਮ ‘ਤੇ ਜਾਣ ਵਾਲੀਆਂ ਨੂੰ ਡੰਡਿਆਂ ਨਾਲ ਡਰਾ ਕੇ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਦੂਜੇ ਪਾਸੇ ਸੂਬੇ ਦੀ ਸਬਜ਼ੀਮੰਡੀ ਵਿਚ ਰੋਜ਼ ਵਾਂਗ ਸਬਜ਼ੀ ਆਈ ਤੇ ਵਿਕ੍ਰੀ ਵੀ ਸ਼ੁਰੂ ਹੋਈ। ਹੋਰ ਵੀ ਕਈ ਥਾਂਵਾਂ ਤੋ ਸੜਕਾਂ ਬੰਦ ਕੀਤੇ ਜਾਣ ਦੀ ਖਬਰ ਆ ਰਹੀ ਹੈ। ਭਾਰਤ ਬੰਦ ਦਾ ਫੈਸਲਾ ਯੂਨੀਅਨ ਲੀਡਰਾਂ ਨੇ ਯੂਨੀਅਨ ਮਿਨੀਸਟਰ ਨਾਲ ਗੱਲਬਾਤ ਸਿਰੇ ਨਾ ਚੜਣ ‘ਤੇ ਲਿਆ ਸੀ।
ਵੱਡੀਆਂ 10 ਟ੍ਰੇਡ ਯੂਨੀਅਨਾਂ ਨਿੱਜੀਕਰਣ ਦਾ ਵਿਰੋਧ ਕਰਦੇ ਹੋਏ ਬੁੱਧਵਾਰ ਨੂੰ ਭਾਰਤ ਬੰਦ ਕਰਨ ਜਾ ਰਹੀਆਂ ਹਨ। ਟ੍ਰੇਡ ਯੂਨੀਅਨਾਂ ਦਾ ਕਹਿਣਾ ਹੈ ਕਿ ਉਹ ਯਕੀਨੀ ਬਨਾਉਣਗੇ ਕਿ ਭਾਰਤ ਪੂਰੀ ਤਰਾਂ ਬੰਦ ਹੋਵੇ। ਭਾਰਤ ਬੰਦ ਕਰਕੇ ਸਰਕਾਰ ਦੀਆਂ ਲੋਕ ਵਿਰੋਧੀ ਨਿਤੀਆਂ ਨੂੰ ਲੋਕਾਂ ਸਾਹਮਣੇ ਰਖਣਾ ਮਕਸਦ ਹੈ। ਯੂਨੀਅਨਾਂ ਨਾਗਰਿਕਤਾ ਸੋਧ ਕਾਨੂੰਨ ਨੂੰ ਵਾਪਿਸ ਲੈਣ ਦੀ ਵੀ ਮੰਗ ਕਰ ਰਹੀਆਂ ਹਨ।




































