‘ਸਨਕੀ ਹੈ ਅੰਜੂ, ਉਸ ਦਾ ਕੋਈ ਅਫੇਅਰ ਅਫੂਅਰ ਨੀਂ ‘; ਪਾਕਿਸਤਾਨ ਗਈ ਭਾਰਤੀ ਔਰਤ ਦੇ ਪਿਤਾ ਦਾ ਦਾਅਵਾ

0
1057

ਦਿੱਲੀ| ਨਿੱਤ ਦਿਨ ਅਜੀਬੋ-ਗਰੀਬ ਖਬਰਾਂ ਆ ਰਹੀਆਂ ਹਨ। ਸੋਸ਼ਲ ਮੀਡੀਆ ਨੇ ਲੋਕਾਂ ਦੀ ਮਤ ਮਾਰੀ ਪਈ ਹੈ। ਸੋਸ਼ਲ ਮੀਡੀਆ ਉਤੇ ਪਿਆਰ ਦੇ ਹੈਰਾਨ ਕਰਨ ਵਾਲੇ ਮਾਮਲੇ ਆ ਰਹੇ ਹਨ।

ਪਾਕਿਸਤਾਨੀ ਮਹਿਲਾ ਸੀਮਾ ਹੈਦਰ ਦੇ ਆਪਣੇ ਬੱਚਿਆਂ ਨਾਲ ਬਾਰਡਨ ਪਾਰ ਕਰਕੇ ਨੋਇਡਾ ਦੇ ਰਹਿਣ ਵਾਲੇ ਸਚਿਨ ਕੋਲ ਆਉਣ ਵਾਲੇ ਮਾਮਲੇ ਤੋਂ ਬਾਅਦ ਇਕ ਹੋਰ ਅਜਿਹਾ ਹੀ ਕੇਸ ਸਾਹਮਣੇ ਆਇਆ ਹੈ। ਪਰ ਇਸ ਵਾਰ ਕੁੜੀ ਭਾਰਤ ਦੀ ਹੈ ਤੇ ਮੁੰਡਾ ਪਾਕਿਸਤਾਨ ਦਾ। ਅੰਜੂ ਨਾਂ ਦੀ ਕੁੜੀ ਆਪਣੇ ਫੇਸਬੁੱਕ ਦੋਸਤ ਨੂੰ ਮਿਲਣ ਲਈ ਕਾਨੂੰਨੀ ਤੌਰ ਉਤੇ ਪਾਕਿਸਤਾਨ ਗਈ ਹੈ। ਹੁਣ ਇਸ ਸਾਰੇ ਕੁਝ ਵਿਚਾਲੇ ਪਾਕਿਸਤਾਨ ਗਈ ਅੰਜੂ ਦੇ ਪਿਤਾ ਦਾ ਵੱਡਾ ਬਿਆਨ ਆਇਆ ਹੈ।

ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ‘ਚ ਆਪਣੇ ਫੇਸਬੁੱਕ ਦੋਸਤ ਨੂੰ ਮਿਲਣ ਗਈ ਭਾਰਤੀ ਮਹਿਲਾ ਅੰਜੂ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਅੰਜੂ ਦੇ ਪਿਤਾ ਗਯਾ ਪ੍ਰਸਾਦ ਥਾਮਸ ਨੇ ਦਾਅਵਾ ਕੀਤਾ ਹੈ ਕਿ ਉਹ ‘ਮਾਨਸਿਕ ਤੌਰ ‘ਤੇ ਪਰੇਸ਼ਾਨ ਅਤੇ ਸਨਕੀ’ ਹੈ ਅਤੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਉਸ ਦਾ ਕੋਈ ਪ੍ਰੇਮ ਪ੍ਰਸੰਗ ਨਹੀਂ ਹੈ।

ਗਵਾਲੀਅਰ ਜ਼ਿਲ੍ਹੇ ਦੇ ਟੇਕਨਪੁਰ ਕਸਬੇ ਨੇੜੇ ਬੋਨਾ ਪਿੰਡ ਦੇ ਰਹਿਣ ਵਾਲੇ ਗਯਾ ਪ੍ਰਸਾਦ ਥਾਮਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਇਸ ਮਾਮਲੇ ਬਾਰੇ ਪਤਾ ਲੱਗਿਆ। ਮੇਰੇ ਬੇਟੇ ਨੇ ਮੈਨੂੰ ਦੱਸਿਆ ਕਿ ਦੀਦੀ ਪਾਕਿਸਤਾਨ ਗਈ ਹੈ ਪਰ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ।

ਵਿਆਹ ਤੋਂ ਬਾਅਦ ਮੇਰਾ ਉਸ ਨਾਲ ਨਹੀਂ ਕੋਈ ਰਿਸ਼ਤਾ

ਥਾਮਸ ਨੇ ਦੱਸਿਆ ਕਿ ਮੇਰੀ ਧੀ ਦਾ ਵਿਆਹ ਪਹਿਲਾਂ ਹੋਇਆ ਸੀ ਅਤੇ ਭਿਵਾੜੀ (ਰਾਜਸਥਾਨ) ਚਲੇ ਜਾਣ ਤੋਂ ਬਾਅਦ ਮੇਰਾ ਉਸ ਨਾਲ ਕੋਈ ਸੰਪਰਕ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਮੈਂ ਇਸ ਸਮੇਂ ਇੱਥੇ (ਮੱਧ ਪ੍ਰਦੇਸ਼ ਦੇ ਇੱਕ ਪਿੰਡ) ਰਹਿ ਰਿਹਾ ਹਾਂ ਕਿਉਂਕਿ ਮੇਰਾ ਘਰ ਖਾਲੀ ਰਹਿੰਦਾ ਹੈ। ਮੈਂ ਸਮੇਂ-ਸਮੇਂ ਤੇ ਉੱਥੇ (ਹਰਿਆਣੇ ਦੇ ਫਰੀਦਾਬਾਦ ਤੋਂ ਜਿੱਥੇ ਉਹ ਰਹਿੰਦਾ ਹੈ) ਆਉਂਦਾ ਰਹਿੰਦਾ ਹਾਂ।

ਉਹ ਟੇਕਨਪੁਰ ਨਹੀਂ ਆਈ ਕਿਉਂਕਿ ਮੈਂ ਉਸ ਨੂੰ ਕਦੇ ਬੁਲਾਇਆ ਨਹੀਂ। ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ। ਥਾਮਸ ਨੇ ਦੱਸਿਆ ਕਿ ਅੰਜੂ ਤਿੰਨ ਸਾਲ ਦੀ ਉਮਰ ਤੋਂ ਹੀ ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਵਿੱਚ ਆਪਣੇ ਮਾਮੇ ਨਾਲ ਰਹਿ ਰਹੀ ਸੀ ਅਤੇ ਉੱਥੇ ਰਹਿੰਦਿਆਂ ਹੀ ਉਸ ਦਾ ਵਿਆਹ ਹੋ ਗਿਆ।

‘ਮੈਂ ਗਾਰੰਟੀ ਦੇ ਸਕਦਾ ਹਾਂ, ਉਸ ਦਾ ਕੋਈ ਅਫੇਅਰ ਨਹੀਂ ਹੈ’

ਅੰਜੂ ਦਾ ਬਿਨਾਂ ਕਿਸੇ ਨੂੰ ਦੱਸੇ ਪਾਕਿਸਤਾਨ ਜਾਣਾ ਗਲਤ ਹੈ। ਉਸ ਦੇ ਦੋ ਬੱਚੇ ਹਨ ਅਤੇ ਉਹ ਆਪਣੇ ਪਿਤਾ ਨਾਲ ਹਨ। ਮੇਰਾ ਉਸ ਨਾਲ ਕੋਈ ਸੰਪਰਕ ਨਹੀਂ ਹੈ। ਪਤਾ ਨਹੀਂ ਉਹ ਕਦੋਂ ਪਾਕਿਸਤਾਨ ਗਈ ਸੀ। ਥਾਮਸ ਨੇ ਕਿਹਾ, ਮੇਰਾ ਜਵਾਈ ਬਹੁਤ ਸਿੱਧਾ ਇਨਸਾਨ ਹੈ। ਮੇਰੀ ਧੀ ਸਨਕੀ ਹੈ ਪਰ ਮੇਰੀ ਬੇਟੀ ਆਪਣੇ ਦੋਸਤ ਨਾਲ ਕੋਈ ਅਫੇਅਰ ਨਹੀਂ ਰੱਖੇਗੀ। ਉਹ ਆਜ਼ਾਦ ਸੁਭਾਅ ਦੀ ਹੈ ਪਰ ਉਹ ਇਸ ਸਭ ਵਿਚ ਕਦੇ ਨਹੀਂ ਪਵੇਗੀ। ਮੈਂ ਇਸ ਦੀ ਗਾਰੰਟੀ ਦੇ ਸਕਦਾ ਹਾਂ।

20 ਅਗਸਤ ਤੱਕ ਹੈ ਵੀਜ਼ਾ

ਸਥਾਨਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਅੰਜੂ ਦੀ ਪਾਕਿਸਤਾਨ ਵਿਚ ਮੌਜੂਦਗੀ ਬਾਰੇ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਾ। ਦਾਬਰਾ ਸਬ-ਡਿਵੀਜ਼ਨਲ ਪੁਲਿਸ ਅਧਿਕਾਰੀ (SDOP) ਵਿਵੇਕ ਕੁਮਾਰ ਸ਼ਰਮਾ ਨੇ ਕਿਹਾ, ‘ਸਾਨੂੰ ਮੀਡੀਆ ਰਾਹੀਂ ਮਾਮਲੇ ਬਾਰੇ ਪਤਾ ਲੱਗਾ। ਅਸੀਂ ਸੁਣਿਆ ਹੈ ਕਿ ਉਹ ਜਾਇਜ਼ ਵੀਜ਼ੇ ‘ਤੇ ਉਥੇ (ਪਾਕਿਸਤਾਨ) ਗਈ ਹੈ ਅਤੇ ਉਹ ਕਈ ਸਾਲ ਪਹਿਲਾਂ ਇਲਾਕਾ ਛੱਡ ਚੁੱਕੀ ਹੈ।

ਜੂ 20 ਅਗਸਤ ਨੂੰ ਵੀਜ਼ਾ ਖਤਮ ਹੋਣ ਤੋਂ ਬਾਅਦ ਭਾਰਤ ਪਰਤ ਆਵੇਗੀ। ਅੰਜੂ ਦੇ ਪਾਕਿਸਤਾਨੀ ਦੋਸਤ ਨਸਰੁੱਲਾ ਨੇ ਸੋਮਵਾਰ ਨੂੰ ਪੀਟੀਆਈ ਨਾਲ ਫੋਨ ‘ਤੇ ਗੱਲ ਕਰਦੇ ਹੋਏ ਕਿਹਾ ਕਿ ਉਹ ਉਸ ਨੂੰ ਮਿਲਣ ਆਈ ਹੈ ਅਤੇ ਉਹ 20 ਅਗਸਤ ਨੂੰ ਵੀਜ਼ਾ ਖਤਮ ਹੋਣ ਤੋਂ ਬਾਅਦ ਭਾਰਤ ਵਾਪਸ ਚਲੇ ਜਾਵੇਗੀ। ਨਸਰੁੱਲਾ ਨੇ ਆਪਣੇ ਅਤੇ ਅੰਜੂ ਵਿਚਕਾਰ ਕਿਸੇ ਵੀ ਪ੍ਰੇਮ ਸਬੰਧ ਦੀਆਂ ਖਬਰਾਂ ਨੂੰ ਖਾਰਜ ਕੀਤਾ। ਉਸ ਨੇ ਦਾਅਵਾ ਕੀਤਾ ਕਿ ਅੰਜੂ ਮੇਰੇ ਪਰਿਵਾਰ ਦੀਆਂ ਹੋਰ ਔਰਤਾਂ ਦੇ ਨਾਲ ਉਨ੍ਹਾਂ ਦੇ ਘਰ ਵਿੱਚ ਇੱਕ ਵੱਖਰੇ ਕਮਰੇ ਵਿੱਚ ਰਹਿ ਰਹੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ