ਵੱਡੀ ਖਬਰ : ਪਾਕਿਸਤਾਨੀ ਹਥਿਆਰਾਂ ਨਾਲ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਕਤਲ, NIA ਨੇ ਕੀਤਾ ਖੁਲਾਸਾ

0
896

ਚੰਡੀਗੜ੍ਹ| ਮੂਸੇਵਾਲਾ ਕਤਲ ਮਾਮਲੇ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਨੂੰ ਲੈ ਕੇ ਐਨਆਈੇਏ ਨੇ ਵੱਡਾ ਖੁਲਾਸਾ ਕੀਤਾ ਹੈ। ਰਾਸ਼ਟਰੀ ਜਾਂਚ ਏਜੰਸੀ ਨੇ ਖੁਲਾਸਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਪਾਕਿਸਤਾਨ ਤੋਂ ਸਪਲਾਈ ਹੋਣ ਵਾਲੇ ਹਥਿਆਰਾਂ ਨਾਲ ਹੋਇਆ ਸੀ।

ਰਾਸ਼ਟਰੀ ਜਾਂਚ ਏਜੰਸੀ ਨੇ ਦੱਸਿਆ ਕਿ ਪਾਕਿਸਤਾਨ ਨਾਲ ਸਬੰਧ ਰੱਖਣ ਵਾਲੇ ਹਾਮਿਦ ਨਾਂ ਦੇ ਇਕ ਬੰਦੇ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਪਾਕਿਸਤਾਨ ਤੋਂ ਹਥਿਆਰ ਸਪਲਾਈ ਕੀਤੇ ਸਨ।