ਚੰਡੀਗੜ੍ਹ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਵਿਆਹ ਦੇ ਨਾਂ ‘ਤੇ 16 ਸਾਲਾ ਲੜਕੀ ਨਾਲ ਨੌਜਵਾਨ ਵੱਲੋਂ ਬਲਾਤਕਾਰ ਕੀਤਾ ਗਿਆ। ਲੜਕੀ ਦੇ ਗਰਭਵਤੀ ਹੋਣ ‘ਤੇ ਨੌਜਵਾਨ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਨਾਬਾਲਗ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਆਈ.ਟੀ. ਪਾਰਕ ਥਾਣਾ ਪੁਲਿਸ ਨੇ ਲੜਕੀ ਦੀ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਮੁਲਜ਼ਮ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਸੁਭਾਸ਼ ਨਗਰ, ਮਨੀਮਾਜਰਾ ਵਜੋਂ ਹੋਈ ਹੈ। ਆਈ.ਟੀ. ਪਾਰਕ ਥਾਣਾ ਪੁਲਿਸ ਨੂੰ ਬੁੱਧਵਾਰ ਨੂੰ ਸੂਚਨਾ ਮਿਲੀ ਕਿ 16 ਸਾਲ ਦੀ ਇਕ ਲੜਕੀ ਨੇ ਪੇਟ ‘ਚ ਦਰਦ ਦੀ ਸ਼ਿਕਾਇਤ ਕੀਤੀ ਹੈ ਤੇ ਉਸਨੂੰ ਐਮ.ਸੀ.ਐਚ.-32 ਵਿਚ ਦਾਖਲ ਕਰਵਾਇਆ ਗਿਆ ਹੈ। ਜਦੋਂ ਡਾਕਟਰਾਂ ਨੇ ਬੱਚੀ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ 5 ਮਹੀਨੇ ਦੀ ਗਰਭਵਤੀ ਹੈ।
ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਸੁਭਾਸ਼ ਨਗਰ ਦਾ ਰਹਿਣ ਵਾਲਾ ਜਸਪ੍ਰੀਤ ਸਿੰਘ ਉਸ ਦਾ ਦੋਸਤ ਸੀ। ਦੋਸਤੀ ਪਿਆਰ ਵਿਚ ਬਦਲ ਗਈ ਅਤੇ ਉਹ ਵਿਆਹ ਲਈ ਰਾਜ਼ੀ ਹੋ ਗਈ ਅਤੇ ਜਸਪ੍ਰੀਤ ਨੇ ਉਸ ਨੂੰ ਸੁਭਾਸ਼ ਨਗਰ ਸਥਿਤ ਆਪਣੇ ਘਰ ਬੁਲਾ ਕੇ ਸਰੀਰਕ ਸਬੰਧ ਬਣਾਏ। ਬਾਅਦ ਵਿਚ ਜਸਪ੍ਰੀਤ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਮਾਮਲੇ ਬਾਰੇ ਕਿਸੇ ਨੂੰ ਦੱਸਣ ‘ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਪੁਲਿਸ ਨੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਜਸਪ੍ਰੀਤ ਵਾਸੀ ਸੁਭਾਸ਼ ਨਗਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ