UGC ਨੇ ਕੀਤਾ ਵੱਡਾ ਬਦਲਾਅ, ਹੁਣ ਸਹਾਇਕ ਪ੍ਰੋਫੈਸਰ ਬਣਨ ਲਈ PHD ਜ਼ਰੂਰੀ ਨਹੀਂ

0
492

ਨਵੀਂ ਦਿੱਲੀ| ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਅਸਿਸਟੈਂਟ ਪ੍ਰੋਫੈਸਰ ਭਰਤੀ ਪ੍ਰਕਿਰਿਆ ਲਈ ਵੱਡਾ ਫੈਸਲਾ ਲਿਆ ਹੈ। ਨਵੇਂ ਫੈਸਲੇ ਤਹਿਤ ਹੁਣ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਲਈ ਉਮੀਦਵਾਰਾਂ ਨੂੰ ਪੀਐੱਚਡੀ ਦੀ ਲੋੜ ਨਹੀਂ ਪਵੇਗੀ। ਯਾਨੀ ਯੂਜੀਸੀ ਨੇ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਲਈ ਪੀਐਚਡੀ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਕਮਿਸ਼ਨ ਵਲੋਂ ਇਕ ਨਵੀਂ ਗਾਈਡਲਾਈਨ ਜਾਰੀ ਕੀਤੀ ਗਈ ਹੈ, ਜਿਸ ਅਨੁਸਾਰ ਹੁਣ ਅਸਿਸਟੈਂਟ ਪ੍ਰੋਫੈਸਰ ਦੀ ਸਿੱਧੀ ਭਰਤੀ ਲਈ ਨੈੱਟ, ਸੈੱਟ, ਸਲੇਟ ਪਾਸ ਕਰਨਾ ਹੋਵੇਗਾ।

ਯੂਜੀਸੀ ਦੁਆਰਾ ਜਾਰੀ ਕੀਤੇ ਗਏ ਨਵੇਂ ਨਿਯਮ 1 ਜੁਲਾਈ 2023 ਤੋਂ ਲਾਗੂ ਹੋ ਗਏ ਹਨ। ਹੁਣ ਸਹਾਇਕ ਪ੍ਰੋਫੈਸਰ ਦੇ ਉਮੀਦਵਾਰਾਂ ਲਈ ਪੀਐਚਡੀ ਡਿਗਰੀ ਦੀ ਯੋਗਤਾ ਬਦਲ ਹੋਵੇਗੀ। ਹੁਣ ਉੱਚ ਸਿੱਖਿਆ ਵਿੱਚ ਅਸਿਸਟੈਂਟ ਪ੍ਰੋਫੈਸਰ ਦੀਆਂ ਅਸਾਮੀਆਂ ਲਈ ਸਿੱਧੀ ਭਰਤੀ ਲਈ ਨੈੱਟ/ਸੈੱਟ/ਸਲੇਟ ਪਾਸ ਕਰਨਾ ਘੱਟੋ-ਘੱਟ ਲੋੜ ਹੋਵੇਗੀ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੁਆਰਾ ਜਾਰੀ ਨੋਟੀਫਿਕੇਸ਼ਨ ਅਨੁਸਾਰ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਅਧਿਆਪਕਾਂ ਅਤੇ ਹੋਰ ਅਕਾਦਮਿਕ ਸਟਾਫ਼ ਰੈਗੂਲੇਸ਼ਨ 2018 ਦੀ ਨਿਯੁਕਤੀ ਲਈ ਘੱਟੋ ਘੱਟ ਯੋਗਤਾ ਵਿੱਚ ਸੋਧ ਕੀਤੀ ਹੈ। ਸੋਧ ਤੋਂ ਬਾਅਦ, NET/SET/SLET ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਲਈ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਲਈ ਸਿੱਧੀ ਭਰਤੀ ਲਈ ਘੱਟੋ-ਘੱਟ ਮਾਪਦੰਡ ਹੋਣਗੇ।

ਇਨ੍ਹਾਂ ਸੋਧਾਂ ਨੂੰ ਹੁਣ ‘ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਨੀਵਰਸਿਟੀ ਅਤੇ ਕਾਲਜਾਂ ਵਿਚ ਅਧਿਆਪਕਾਂ ਅਤੇ ਹੋਰ ਅਕਾਦਮਿਕ ਸਟਾਫ ਦੀ ਨਿਯੁਕਤੀ ਲਈ ਘੱਟੋ-ਘੱਟ ਯੋਗਤਾਵਾਂ ਅਤੇ ਉੱਚ ਸਿੱਖਿਆ ਵਿੱਚ ਮਿਆਰਾਂ ਦੀ ਸਾਂਭ-ਸੰਭਾਲ ਲਈ ਹੋਰ ਮਾਪਦੰਡ) (ਦੂਜੀ ਸੋਧ) ਰੈਗੂਲੇਸ਼ਨ, 2023’ ਕਿਹਾ ਜਾਵੇਗਾ।

ਉੱਚ ਸਿੱਖਿਆ ਸੰਸਥਾਵਾਂ ਵਿਚ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਲਈ ਸੋਧੇ ਹੋਏ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਯੂਜੀਸੀ ਦੇ ਚੇਅਰਮੈਨ ਐੱਮ. ਜਗਦੀਸ਼ ਕੁਮਾਰ ਨੇ ਦਸਿਆ ਕਿ 1 ਜੁਲਾਈ 2023 ਤੋਂ ਪੀ.ਐੱਚ.ਡੀ. ਹੁਣ ਭਰਤੀ ਲਈ ਵਿਕਲਪਿਕ ਹੋਵੇਗੀ, ਜਦੋਂ ਕਿ ਹੁਣ ਨੈੱਟ, ਸੈੱਟ ਅਤੇ ਐੱਸ.ਐੱਲ.ਈ.ਟੀ. ਲਾਜ਼ਮੀ ਯੋਗਤਾ ਹੋਵੇਗੀ। ਇਸ ਤੋਂ ਇਲਾਵਾ, ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਯੂਨੀਵਰਸਿਟੀਆਂ ਅਤੇ ਡਿਗਰੀ ਕਾਲਜਾਂ ਵਿਚ ਭਰਤੀ ਦੇ ਮਾਮਲੇ ਵਿਚ, ਉਸ ਰਾਜ ਦਾ ਰਾਜ ਯੋਗਤਾ ਪ੍ਰੀਖਿਆ (ਸੈਟ ਜਾਂ ਐਸਐਲਈਟੀ) ਪਾਸ ਕਰਨਾ ਲਾਜ਼ਮੀ ਹੋਵੇਗਾ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ