ਸਾਵਧਾਨ! ਨਵਾਂਸ਼ਹਿਰ ਦੇ ਬਲਾਚੌਰ ਤੋਂ ਮਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਕਾਰਨ 3 ਪਿੰਡ ਸੀਲ – ਘਰ ‘ਚ ਰਹਿਣਾ ਹੀ ਸੁਰੱਖਿਅਤ

    0
    1923

    ਨਵਾਂਸ਼ਹਿਰ. ਕਲ ਬਲਾਚੌਰ ਦੇ ਪਿੰਡ ਬੂਥਗੜ ਦੇ ਜਤਿੰਦਰ ਕੁਮਾਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਪ੍ਰਸ਼ਾਸਨ ਨੂੰ ਸ਼ਹੀਦ ਭਗਤ ਸਿੰਘ ਨਗਰ ਦੇ 3 ਪਿੰਡ ਸੀਲ ਕਰਨੇ ਪਏ। ਸੀਲ ਕੀਤੇ ਗਏ ਇਨ੍ਹਾਂ ਪਿੰਡਾਂ ਦੇ ਨਾਂ ਸਾਨੇਵਾਲ, ਤੇਜਪਾਲਣਾ ਅਤੇ ਲੋਹਗੜ੍ਹ ਹੈ। ਜਲੰਧਰ ਵਿੱਚ ਵੀ ਰੋਜ਼ਾਨਾ ਕੋਰੋਨਾ ਦੇ ਕਾਫੀ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਕਰਕੇ ਜਲੰਧਰ ਸੂਬੇ ਵਿੱਚ ਕੋਰੋਨਾ ਮਾਮਲਿਆਂ ਵਿੱਚ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ। ਇੱਥੇ ਸੰਕਟ ਗੰਭੀਰ ਹੈ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਸਾਵਧਾਨ ਰਹੋ ਤੇ ਘਰ ਵਿੱਚ ਰਹੋ-ਕਿਉਂਕਿ ਘਰ ਵਿੱਚ ਰਹਿਣਾ ਹੀ ਸੁਰੱਖਿਅਤ ਹੈ।

    ਦੱਸਿਆ ਜਾ ਰਿਹਾ ਹੈ ਕਿ ਜਤਿੰਦਰ ਕੁਮਾਰ ਨਾਂ ਦਾ ਸ਼ਖਮ ਬੀਤੇ ਦਿਨੀ ਜੰਮੂ ਤੋਂ ਆਈਆ ਸੀ ਤੇ ਉਸ ਤੋਂ ਬਾਅਦ ਕਾਫੀ ਲੋਕਾਂ ਦੇ ਸੰਪਰਕ ਵਿੱਚ ਆਇਆ ਸੀ। ਇਸਨੇ ਬਲਾਚੌਰ ਦੀ ਕੈਂਟਰ ਯੂਨੀਅਨ ‘ਚ ਆਪਣੇ ਦੌਸਤਾਂ ਨਾਲ ਪਾਰਟੀ ਵੀ ਕੀਤੀ ਸੀ।

    ਧਿਆਨਯੋਗ ਹੈ ਕਿ ਨਵਾਂਸ਼ਹਿਰ ਕੋਰੋਨਾ ਮੁਕਤ ਜਿਲ੍ਹਾ ਹੋ ਗਿਆ ਸੀ, ਪਰ ਇਹ ਇਕ ਕੇਸ ਕਾਰਨ ਹੁਣ ਫਿਰ ਨਵਾਂਸ਼ਹਿਰ ਵਿੱਚ ਕੋਰੋਨਾ ਦਾ ਸੰਕਟ ਪੈਦਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਲਾਚੌਰ ਤੋਂ ਸਾਹਮਣੇ ਆਇਆ ਕੋਰੋਨਾ ਦਾ ਨਵਾਂ ਮਰੀਜ਼ ਕਰੀਬ 100-150 ਲੋਕਾਂ ਦੇ ਸੰਪਰਕ ਵਿੱਚ ਆਇਆ ਸੀ।

    ਘਰ ਵਿੱਚ ਰਹਿਣਾ ਹੀ ਸੇਫ਼

    ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜ਼ੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ।

    ਜੇ ਲੋਕ ਸਾਹਮਣੇ ਨਹੀਂ ਆਉਂਦੇ ਤਾਂ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

    ਪੰਜਾਬ ਵਾਸਿਆਂ ਨੂੰ ਚਾਹੀਦਾ ਹੈ ਕਿ ਉਹ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਦਿੱਤੀਆਂ ਹਿਦਾਇਤਾਂ ਦੀ ਪੂਰੀ ਪਾਲਣਾ ਕਰਨ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਤੋਂ ਆਪਣੇ ਪੰਜਾਬ ਨੂੰ ਮੁਕਤ ਕੀਤਾ ਜਾ ਸਕੇ।