ਮੁਕਤਸਰ : ਸਵਿਫਟ ਤੇ ਟਰਾਲੇ ਵਿਚਾਲੇ ਭਿਆਨਕ ਟੱਕਰ, ਕਾਰ ਸਵਾਰ ਗਰਭਵਤੀ ਪਤਨੀ ਤੇ ਪਤੀ ਦੀ ਮੌਤ

0
4592

ਮੁਕਤਸਰ/ਲੰਬੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਖੁੱਡੀਆਂ ਨੇੜੇ ਨੈਸ਼ਨਲ ਹਾਈਵੇ ’ਤੇ ਟਰਾਲੇ ਦੀ ਟੱਕਰ ਕਾਰਨ ਕਾਰ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਪ੍ਰੇਮ ਚੰਦ ਪੁੱਤਰ ਗੰਗਾ ਰਾਮ ਵਾਸੀ ਪਿੰਡ ਘੁਕਿਆਵਾਲੀ ਜ਼ਿਲ੍ਹਾ ਸਿਰਸਾ ਨੇ ਦੱਸਿਆ ਕਿ 2 ਜੁਲਾਈ ਦਿਨ ਨੂੰ ਉਸਦਾ ਲੜਕਾ ਜਗਪ੍ਰੀਤ ਸਿੰਘ 26 ਸਾਲ ਤੇ ਗਰਭਵਤੀ ਨੂੰਹ ਨਵਦੀਪ ਕੌਰ ਪਿੰਡ ਘੁਕਿਆਵਾਲੀ ਤੋਂ ਸਵਿਫਟ ਕਾਰ ’ਚ ਮਲੋਟ ਜਾ ਰਹੇ ਸੀ। ਉਹ ਆਪਣੇ ਕੁੜਮ ਮਲਕੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਭਾਈ ਕਾ ਕੇਰਾ ਦੀ ਕਾਰ ਦੇ ਪਿੱਛੇ-ਪਿੱਛੇ ਆ ਰਹੇ ਸੀ।

ਦੁਪਹਿਰ ਜਦੋਂ ਉਸਦਾ ਲੜਕਾ ਆਪਣੀ ਕਾਰ ਲੈ ਕੇ ਜੀਟੀ ਰੋਡ ਕੱਟ ਖੁਡੀਆ ਤੋਂ ਚੰਨੂੰ ਲਿੰਕ ਰੋਡ ਕੋਲ ਪੁੱਜਾ ਤਾਂ ਅੱਗੇ ਇਕ ਟਿੱਪਰ (ਟਰਾਲਾ) ਨੇ ਤੇਜ਼ ਰਫਤਾਰ ਤੇ ਲਾਪਰਵਾਹੀ ਨਾਲ ਬਿਨਾਂ ਇਸ਼ਾਰਾ ਕੀਤੇ, ਉਸਦੇ ਲੜਕੇ ਤੇ ਨੂੰਹ ਦੀ ਗੱਡੀ ’ਚ ਮਾਰਿਆ। ਇਸ ਨਾਲ ਦੋਵਾਂ ਦੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ। ਡਰਾਈਵਰ ਮੌਕੇ ’ਤੇ ਟਿੱਪਰ ਟਰਾਲਾ ਛੱਡ ਕੇ ਭੱਜ ਗਿਆ। ਇਲਾਜ ਦੌਰਾਨ ਜਗਪ੍ਰੀਤ ਤੇ ਨਵਦੀਪ ਕੌਰ ਦੀ ਮੌਤ ਹੋ ਗਈ। ਓਧਰ ਥਾਣਾ ਲੰਬੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ