ਫਿਰੋਜ਼ਪੁਰ : ਦਵਾਈ ਲੈਣ ਆਈ ਨਾਬਾਲਿਗਾ ਨਾਲ ਡਾਕਟਰ ਨੇ ਕੀਤੀ ਸ਼ਰਮਨਾਕ ਕਰਤੂਤ, ਪਰਚਾ ਦਰਜ

0
992

ਫਿਰੋਜ਼ਪੁਰ | ਇਥੋਂ ਇਕ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਕਸਬਾ ਮੱਲਾਂਵਾਲਾ ਦੇ ਇਕ ਡਾਕਟਰ ਵੱਲੋਂ ਕਲੀਲਿਕ ਵਿਚ ਦਵਾਈ ਲੈਣ ਆਈ 14 ਸਾਲਾ ਨਾਬਾਲਿਗ ਲੜਕੀ ਨਾਲ ਜ਼ਬਰਦਸਤੀ ਕਰਨ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਥਾਣਾ ਮੱਲਾਂਵਾਲਾ ਪੁਲਿਸ ਨੇ ਉਕਤ ਡਾਕਟਰ ਖਿਲਾਫ 376, 506 ਆਈਪੀਸੀ 4 ਪੋਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਰਜਨੀ ਬਾਲਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਨਾਬਾਲਿਗ ਲੜਕੀ ਨੇ ਬਿਆਨ ‘ਚ ਕਿਹਾ ਕਿ 24 ਜੂਨ 2023 ਨੂੰ ਉਸ ਦੀ ਸਿਹਤ ਖਰਾਬ ਹੋ ਗਈ ਸੀ ਤੇ ਘਰ ਦੇ ਨੇੜੇ ਕਲੀਨਿਕ ਦਾ ਡਾਕਟਰ ਜੋਗਿੰਦਰ ਸਿੰਘ ਜੋ ਘਰ ਆ ਕੇ ਡਰਿਪ ਲਗਾ ਗਿਆ ਸੀ ਤੇ ਕਹਿ ਗਿਆ ਕਿ ਬਾਅਦ ਵਿਚ ਕਲੀਲਿਕ ਤੋਂ ਆ ਕੇ ਦਵਾਈ ਲੈ ਜਾਣਾ।

ਨਾਬਾਲਿਗਾ ਨੇ ਦੱਸਿਆ ਕਿ ਘਰ ਵਿਚ ਕੋਈ ਮੈਂਬਰ ਨਾ ਹੋਣ ਕਰਕੇ ਉਹ ਕਲੀਨਿਕ ਤੋਂ ਦਵਾਈ ਲੈਣ ਚਲੀ ਗਈ, ਜਿਥੇ ਡਾਕਟਰ ਨੇ ਚੈੱਕ ਕਰਨ ਤੋਂ ਬਾਅਦ ਦਵਾਈ ਦਿੱਤੀ। ਜਦੋਂ ਉਹ ਜਾਣ ਲੱਗੀ ਤਾਂ ਉਸ ਦੀ ਬਾਂਹ ਫੜ ਲਈ ਤੇ ਜ਼ਬਰਦਸਤੀ ਕੀਤੀ ਤੇ ਕਿਸੇ ਨੂੰ ਦੱਸਣ ਤੋਂ ਮਾਰਨ ਦੀ ਧਮਕੀ ਦਿੱਤੀ। ਪੁਲਿਸ ਨੇ ਉਕਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ