ਅਬੋਹਰ : ਮੀਂਹ ਕਾਰਨ ਸੁਖਚੈਨ ਮਾਈਨਰ ‘ਚ ਪਿਆ ਪਾੜ, 50 ਏਕੜ ਫ਼ਸਲ ਦਾ ਹੋਇਆ ਨੁਕਸਾਨ

0
749

ਅਬੋਹਰ | ਮੀਂਹ ਕਾਰਨ ਹਲਕਾ ਬੱਲੂਆਣਾ ਦੇ ਪਿੰਡ ਭਾਗੂ ਅਤੇ ਬਹਾਵਵਾਲਾ ਵਿਚੋਂ ਲੰਘਦੀ ਸੁਖਚੈਨ ਮਾਈਨਰ ਵਿਚ ਪਾੜ ਪੈ ਗਿਆ। ਇਸ ਕਰਕੇ 50 ਏਕੜ ਨਰਮੇ ਦੀ ਫ਼ਸਲ ਵਿਚ ਪਾਣੀ ਭਰਨ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਸੂਚਨਾ ਮਿਲਦੇ ਹੀ ਆਸ-ਪਾਸ ਦੇ ਕਿਸਾਨਾਂ ਨੇ ਨਹਿਰ ‘ਚ ਪਾੜ ਨੂੰ ਭਰਨਾ ਸ਼ੁਰੂ ਕਰ ਦਿੱਤਾ।

ਕਿਸਾਨ ਕੁਲਦੀਪ ਸਿੰਘ, ਖੁਸ਼ਦੀਪ, ਮੇਵਾ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਪਹਿਲਾਂ ਵੀ ਵਿਭਾਗ ਵੱਲੋਂ ਇਸ ਨਹਿਰ ’ਤੇ ਓਵਰਫਲੋਅ ਪਾਣੀ ਨੂੰ ਘੱਟ ਕਰਨ ਲਈ ਰਸਤਾ ਬਣਾਇਆ ਗਿਆ ਸੀ, ਜਿਸ ਨੂੰ ਵਿਭਾਗ ਨੇ ਕੁਝ ਸਮਾਂ ਪਹਿਲਾਂ ਬੰਦ ਕਰ ਦਿੱਤਾ ਸੀ। ਬੀਤੀ ਰਾਤ ਨੂੰ ਜਦੋਂ ਭਾਰੀ ਮੀਂਹ ਪਿਆ ਤਾਂ ਨਹਿਰ ਦੇ ਓਵਰਫਲੋਅ ਹੋਣ ਨਾਲ ਪਾੜ ਪੈ ਗਿਆ।

ਪਾਣੀ ਕਾਰਨ ਨੇੜਲੇ ਖੇਤਾਂ ਵਿਚ ਖੜ੍ਹੀ ਨਰਮੇ ਦੀ ਫ਼ਸਲ ਡੁੱਬ ਗਈ। ਬੇਲਦਾਰ ਰਾਕੇਸ਼ ਨੇ ਦੱਸਿਆ ਕਿ ਨਹਿਰ ਟੁੱਟਣ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪੁੱਜੇ ਅਤੇ ਵਿਭਾਗੀ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਦੇ ਹੁਕਮਾਂ ’ਤੇ ਜੇਸੀਬੀ ਲਗਾ ਕੇ ਨਹਿਰ ਨੂੰ ਬੰਨ੍ਹਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ