ਆਪ ਦਾ ਵੱਡਾ ਬਦਲਾਅ : ਜੇਲ ‘ਚ ਬੈਠੇ ਵਿਅਕਤੀ ਨੂੰ ਦਿੱਤੀ ਚੇਅਰਮੈਨੀ

0
1868

ਸ੍ਰੀ ਅਨੰਦਪੁਰ ਸਾਹਿਬ | ਆਮ ਆਦਮੀ ਪਾਰਟੀ ਦਾ ਵੱਡਾ ਬਦਲਾਅ ਵੇਖਣ ਨੂੰ ਸਾਹਮਣੇ ਆਇਆ ਹੈ। ਪਾਰਟੀ ਨੇ ਜੇਲ ‘ਚ ਬੈਠੇ ਵਿਅਕਤੀ ਨੂੰ ਚੇਅਰਮੈਨੀ ਦੇ ਦਿੱਤੀ ਹੈ, ਜਿਸ ਨੂੰ ਲੈ ਕੇ ਵਿਵਾਦ ਭਖ ਗਿਆ ਹੈ। ਉਕਤ ਵਿਅਕਤੀ ਦਾ ਨਾਂ ਕਮਿੱਕਰ ਸਿੰਘ ਹੈ।

ਦੱਸ ਦਈਏ ਕਿ ਉਸ ਨੂੰ ਜੇਲ ਵਿਚ ਬੈਠ ਕੇ ਹੀ ਮਾਰਕੀਟ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਹੈ। ਉਸ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਟਿਆਲਾ ਜੇਲ ਵਿਚ ਕਮਿੱਕਰ ਸਿੰਘ ਬੰਦ ਹੈ। ਕਮਿੱਕਰ ਉਤੇ ਧਾਰਾ 306 ਤਹਿਤ ਮਾਮਲਾ ਦਰਜ ਹੈ।