ਫਗਵਾੜਾ : ਫਗਵਾੜਾ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਫਗਵਾੜਾ ਅਧੀਨ ਪੈਂਦੇ ਪਿੰਡ ਚੱਕ ਪੰਡੋਰੀ ‘ਚ ਸਕੂਲ ਦੇ ਮੈਦਾਨ ‘ਚ ਕ੍ਰਿਕਟ ਖੇਡਦੇ ਸਮੇਂ ਕਰੰਟ ਲੱਗਣ ਨਾਲ 13 ਸਾਲਾ ਲੜਕੇ ਦੀ ਮੌਤ ਹੋ ਗਈ। ਜਿਸ ‘ਤੇ ਘਰ ‘ਚ ਹਫੜਾ-ਦਫੜੀ ਮਚ ਗਈ। ਮ੍ਰਿਤਕ ਬੱਚੇ ਦੀ ਪਛਾਣ ਗੌਤਮ ਵਜੋਂ ਹੋਈ ਹੈ।
ਗੌਤਮ ਦੇ ਭਰਾ ਤਰੁਣਵੀਰ ਨੇ ਦੱਸਿਆ ਕਿ ਉਸ ਦਾ ਭਰਾ ਦੂਜੇ ਬੱਚਿਆਂ ਨਾਲ ਖੇਡ ਰਿਹਾ ਸੀ ਤਾਂ ਉਸ ਨੂੰ ਜ਼ਮੀਨ ‘ਤੇ ਪਈ ਬਿਜਲੀ ਦੀ ਟੁੱਟੀ ਤਾਰ ਤੋਂ ਕਰੰਟ ਲੱਗ ਗਿਆ। ਜਿਸ ਤੋਂ ਬਾਅਦ ਗੌਤਮ ਨੂੰ ਹਸਪਤਾਲ ‘ਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਆਈ ਹਨੇਰੀ ਕਾਰਨ ਇਹ ਤਾਰ ਟੁੱਟ ਕੇ ਖੇਡ ਮੈਦਾਨ ਵਿਚ ਡਿਗ ਪਈ ਸੀ, ਜਿਸਨੂੰ ਕਿਸੇ ਨੇ ਵੀ ਠੀਕ ਨਹੀਂ ਕਰਵਾਉਇਆ ਸੀ।