ਫਰੀਦਕੋਟ ‘ਚ NIA ਟੀਮ ਨੂੰ ਵੱਡੀ ਸਫਲਤਾ : ਬੰਬੀਹਾ ਗੈਂਗ ਦੇ 3 ਗੈਂਗਸਟਰਾਂ ਦੇ ਘਰ ‘ਚ ਛਾਪੇਮਾਰੀ, 39.60 ਲੱਖ ਰੁਪਏ ਬਰਾਮਦ

0
857

ਫ਼ਰੀਦਕੋਟ | ਇਥੇ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ ਬਰਾਮਦ ਹੋਈ ਹੈ। ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਜ਼ਿਲ੍ਹੇ ਵਿਚ ਕੈਟਾਗਰੀ-ਏ ਦੇ ਗੈਂਗਸਟਰ ਹਰਸਿਮਰਨਦੀਪ ਸਿੰਘ ਉਰਫ਼ ਸਿੱਮਾ ਬਹਿਬਲ ਦੇ ਘਰੋਂ 39 ਲੱਖ 60 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲਿਸ ਨਾਲ ਤਾਲਮੇਲ ਵਿਚ, ਐਨ.ਆਈ.ਏ. ਨੇ ਕੋਟਕਪੂਰਾ ਵਿਚ ਬੰਬੀਹਾ ਗਰੁੱਪ ਦੇ ਤਿੰਨ ਗੈਂਗਸਟਰਾਂ ਬਹਿਬਲ, ਅਜੈ ਕੁਮਾਰ ਅਤੇ ਲਖਵਿੰਦਰ ਸਿੰਘ ਦੇ ਘਰਾਂ ਵਿਚ ਛਾਪਾ ਮਾਰਿਆ।

ਪੁਲਿਸ ਅਨੁਸਾਰ, ਗੈਂਗਸਟਰ ਹਰਸਿਮਰਨਦੀਪ ਸਿੰਘ ਸਿੱਮਾ ਬਹਿਬਲ ਸਲਾਖਾਂ ਦੇ ਪਿੱਛੇ ਤੋਂ ਇਕ ਫਿਰੌਤੀ ਰੈਕੇਟ ਚਲਾ ਰਿਹਾ ਹੈ ਅਤੇ ਉਸ ਦੇ ਕਈ ਸਾਥੀ ਅਜਿਹਾ ਕਰਨ ਵਿਚ ਉਸ ਦੀ ਮਦਦ ਕਰ ਰਹੇ ਹਨ। ਹਰਸਿਮਰਨਦੀਪ ਸਿੱਮਾ ਬਹਿਬਲ ਜਨਵਰੀ 2018 ਤੋਂ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਬਠਿੰਡਾ ਕੇਂਦਰੀ ਜੇਲ ਵਿਚ ਬੰਦ ਹੈ ਅਤੇ 2 ਦਰਜਨ ਤੋਂ ਵੱਧ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿਚ ਜਬਰੀ ਵਸੂਲੀ ਦੇ ਕਈ ਮਾਮਲੇ ਸ਼ਾਮਲ ਹਨ।

ਫ਼ਰੀਦਕੋਟ ਦੇ ਐਸ.ਪੀ. ਜਸਮੀਤ ਸਿੰਘ ਨੇ ਦੱਸਿਆ ਕਿ ਐਨ.ਆਈ.ਏ. ਦੀ ਛਾਪੇਮਾਰੀ ਸਮੇਂ ਬਹਿਬਲ ਦੇ ਪਿਤਾ ਅਤੇ ਦਾਦੀ ਘਰ ਵਿਚ ਮੌਜੂਦ ਸਨ। ਐਨ.ਆਈ.ਏ. ਅਤੇ ਪੁਲਿਸ ਨੂੰ ਉਥੇ ਵੱਡੀ ਗਿਣਤੀ ਵਿਚ ਨਕਦੀ ਮਿਲੀ। ਪਰਿਵਾਰ ਇਸ ਰਕਮ ਦੇ ਸਰੋਤ ਅਤੇ ਵੇਰਵੇ ਪ੍ਰਦਾਨ ਨਹੀਂ ਕਰ ਸਕਿਆ। ਜਾਂਚ ਏਜੰਸੀ ਐਨ.ਆਈ.ਏ. ਦੀ ਟੀਮ ਨੇ ਇਹ ਰਕਮ ਬਾਜਾਖਾਨਾ ਪੁਲਿਸ ਨੂੰ ਸੌਂਪ ਦਿੱਤੀ ਹੈ ਅਤੇ ਪੁਲਿਸ ਨੇ ਆਈ. ਟੀ. ਵਿਭਾਗ ਨੂੰ ਇਸ ਬਾਰੇ ਜਾਣਕਾਰੀ ਦੇ ਦਿਤੀ ਹੈ।