ਜਲੰਧਰ | 24 ਸਾਲ ਬਾਅਦ ਕਾਂਗਰਸ ਜਲੰਧਰ ਦੀ ਸੱਤਾ ‘ਚੋਂ ਬਾਹਰ ਹੋ ਗਈ ਹੈ। ਕਾਂਗਰਸ ਦੇ ਗੜ੍ਹ ‘ਚ ਝਾੜੂ ਜਿੱਤ ਗਿਆ ਹੈ। ਦੱਸ ਦਈਏ ਕਿ ਜਲੰਧਰ ਜ਼ਿਮਨੀ ਚੋਣ ‘ਚ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੀ ਜਿੱਤ ਹੋ ਗਈ ਹੈ। ਉਨ੍ਹਾਂ ਨੇ ਕਾਂਗਰਸੀ ਕਰਮਜੀਤ ਕੌਰ ਨੂੰ 57 408 ਵੋਟਾਂ ਨਾਲ ਹਰਾ ਕੇ ਇਹ ਜਿੱਤ ਪ੍ਰਾਪਤ ਕੀਤਾ। ਆਪ ਵਰਕਰਾਂ ਵਿਚ ਜਸ਼ਨ ਦਾ ਮਾਹੌਲ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਫੈਸਲਾਕੁੰਨ ਲੀਡ ਬਣਾ ਲਈ ਸੀ। ਕਾਂਗਰਸ ਦੀ ਕਰਮਜੀਤ ਕੌਰ ਦੂਜੇ ਨੰਬਰ ‘ਤੇ ਸੀ। ਤੀਜੇ ਸਥਾਨ ‘ਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਸੁਖਵਿੰਦਰ ਸੁੱਖੀ ਸਨ। ਭਾਜਪਾ ਚੌਥੇ ਸਥਾਨ ‘ਤੇ ਸੀ।
2 ਵਜੇ ਆਪ ਉਮੀਦਵਾਰ ਰਿੰਕੂ ਪ੍ਰੈਸ ਕਾਨਫਰੰਸ ਕਰਨਗੇ। ਜਲੰਧਰ ਸੰਸਦੀ ਉਪ ਚੋਣ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਜਿੱਤ ਗਏ ਹਨ।