ਅੰਮ੍ਰਿਤਸਰ ‘ਚ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਸੜਕ ਦੇ ਦੂਜੇ ਪਾਸੇ ਡਿੱਗੀ ਕਾਰ, 2 ਨੌਜਵਾਨਾਂ ਦੀ ਮੌਤ

0
461

ਅੰਮ੍ਰਿਤਸਰ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਵੇਰਕਾ ਥਾਣੇ ਅਧੀਨ ਪੈਂਦੇ ਦੂਨ ਸਕੂਲ ਨੇੜੇ ਇਕ ਤੇਜ਼ ਰਫ਼ਤਾਰ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਦੀ ਰਫਤਾਰ ਇੰਨੀ ਸੀ ਕਿ ਡਿਵਾਈਡਰ ਨਾਲ ਟਕਰਾ ਕੇ ਦੂਜੀ ਸੜਕ ‘ਤੇ ਜਾ ਪਹੁੰਚੀ। ਕਾਰ ਵਿਚ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ 2 ਨੌਜਵਾਨ ਗੰਭੀਰ ਜ਼ਖਮੀ ਹਨ।

ਥਾਣੇ ਦੇ ਇੰਚਾਰਜ ਹਰਸੰਦੀਪ ਸਿੰਘ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮ੍ਰਿਤਕ ਦੀ ਪਛਾਣ ਨਿਸ਼ਾਂਤ ਮਹਾਜਨ ਵਾਸੀ ਬਿਊਟੀ ਐਵੀਨਿਊ, ਊਧਮ ਮਲਹੋਤਰਾ ਵਾਸੀ ਗੋਪਾਲ ਨਗਰ ਵਜੋਂ ਕੀਤੀ ਹੈ ਜਦੋਂਕਿ ਜ਼ਖ਼ਮੀਆਂ ਦੀ ਪਛਾਣ ਸਕਸ਼ਮ ਵਾਸੀ ਕੈਨੇਡੀ ਐਵੀਨਿਊ ਅਤੇ ਹਰਗੁਣ ਖੰਨਾ ਵਾਸੀ ਰਣਜੀਤ ਐਵੀਨਿਊ ਦੇ ਬੀ ਬਲਾਕ ਵਜੋਂ ਦੱਸੀ ਜਾ ਰਹੀ ਹੈ। ਇਹ ਚਾਰੇ ਦੋਸਤ ਬਟਾਲਾ ਸਾਈਡ ਤੋਂ ਕਾਰ ‘ਚ ਸਵਾਰ ਹੋ ਕੇ ਅੰਮ੍ਰਿਤਸਰ ਸਥਿਤ ਆਪਣੇ ਘਰ ਪਰਤ ਰਹੇ ਸਨ। ਰਸਤੇ ‘ਚ ਉਨ੍ਹਾਂ ਦੀ ਕਾਰ ਦੂਨ ਸਕੂਲ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ, ਪਹਿਲਾਂ ਫੁੱਟਪਾਥ ‘ਤੇ ਜਾ ਵੱਜੀ ਅਤੇ ਫਿਰ ਦੂਜੀ ਸੜਕ ‘ਤੇ ਪਲਟ ਗਈ।