ਪਟਿਆਲਾ ‘ਚ ਦਰਦਨਾਕ ਹਾਦਸਾ : 6ਵੀਂ ਜਮਾਤ ਦਾ ਵਿਦਿਆਰਥੀ ਆਟੋ ‘ਚੋਂ ਡਿੱਗਿਆ, ਮੌ.ਤ

0
1273

ਪਟਿਆਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਕੂਲ ਜਾਂਦੇ ਆਟੋ ਵਿਚ ਬੈਠੇ ਬੱਚੇ ਦੀ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਛੇਵੀਂ ਜਮਾਤ ਦਾ ਵਿਦਿਆਰਥੀ ਦਕਸ਼ ਸ਼ਰਮਾ ਰੋਜ਼ਾਨਾ ਦੀ ਤਰ੍ਹਾਂ ਆਟੋ ਵਿਚ ਬੈਠ ਕੇ ਸਵੇਰੇ ਸਕੂਲ ਜਾ ਰਿਹਾ ਸੀ। ਇਸੇ ਦੌਰਾਨ ਸੜਕ ‘ਚ ਪਏ ਟੋਏ ਵਿਚ ਆਟੋ ਵੱਜਣ ਕਾਰਨ ਉਹ ਬਾਹਰ ਡਿੱਗ ਗਿਆ ਤੇ ਉਸਦੀ ਮੌਤ ਹੋ ਗਈ।

ਥਾਣਾ ਅਰਬਨ ਅਸਟੇਟ ਮੁਖੀ ਅੰਮ੍ਰਿਤਬੀਰ ਚਾਹਲ ਨੇ ਦੱਸਿਆ ਕਿ ਇਸ ਬਾਰੇ ਬੱਚੇ ਦੇ ਪਰਿਵਾਰ ਵਲੋਂ ਨਾ ਕੋਈ ਜਾਣਕਾਰੀ ਦਿੱਤੀ ਗਈ ਹੈ ਤੇ ਨਾ ਹੀ ਪੋਸਟਮਾਰਟਮ ਕਰਵਾਇਆ ਹੈ।