ਜਲੰਧਰ ਦੇ ਜੈਮਲ ਨਗਰ ‘ਚ ਚਾਰ ਮੁਸਲਮਾਨਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ

0
802

ਜਲੰਧਰ . ਜੈਮਲ ਨਗਰ ਕਾਲੋਨੀ ਦੇ ਚਾਰ ਮੁਸਲਮਾਨਾਂ ਦੇ ਸ਼ੱਕ ਦੇ ਅਧਾਰ ‘ਤੇ ਕੀਤੇ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ। ਸਿਹਤ ਵਿਭਾਗ ਦੀ ਟੀਮ ਨੇ 4 ਅਪ੍ਰੈਲ ਨੂੰ ਸੈਂਪਲ ਲਏ ਸਨ ਜੋ ਜਿਸ ਦੀ 6 ਅਪ੍ਰੈਲ ਸ਼ਾਮ ਨੂੰ ਰਿਪੋਰਟ ਆਈ ਜਿਸ ਵਿਚ ਚਾਰੇ ਨੈਗੇਟਿਵ ਪਾਏ ਗਏ।

ਮੁਸਲਿਮ ਏਕਤਾ ਕਮੇਟੀ ਦੇ ਪ੍ਰਧਾਨ ਨਿਜ਼ਾਮੂਦੀਨ ਮੁੰਨਾ ਨੇ ਕਿਹਾ ਕਿ ਮੁਸਲਿਮ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਨੂੰ ਮੁਸਲਮਾਨ ਧਰਮ ਨਾਲ ਜੋੜ ਕੇ ਦੇਖਣਾ ਠੀਕ ਨਹੀਂ ਹੈ। ਕੁਝ ਫਰਜੀ ਖਬਰਾਂ ਦੇ ਵਾਇਰਲ ਹੋਣ ਤੋਂ ਬਾਅਦ ਕਈ ਲੋਕਾਂ ਨੇ ਇਹ ਧਾਰਨਾ ਬਣਾ ਲਈ ਕਿ ਮੁਸਲਮਾਨ ਭਾਈਚਾਰੇ ਦੇ ਲੋਕਾਂ ਵਲੋਂ ਕੋਰੋਨਾ ਵਾਇਰਸ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਕਿ ਗਲਤ ਹੈ।

ਪੰਜਾਬ ਦੇ 467 ਲੋਕ ਦਿੱਲੀ ਵਾਲੇ ਤਬਲੀਗੀ ਸਮਾਗਮ ਵਿਚ ਸ਼ਾਮਲ ਹੋਏ ਸਨ, ਜਿਹਨਾਂ ਵਿਚੋਂ 445 ਟ੍ਰੇਸ ਹੋ ਚੁੱਕੇ ਹਨ। ਇਹਨਾਂ ਵਿਚੋਂ 350 ਲੋਕਾਂ ਦੇ ਟੈਸਟ ਹੋਏ ਅਤੇ 17 ਮਾਮਲੇ ਕੋਰੋਨਾ ਪਾਜੀਟਿਵ ਆਏ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।