ਗੁਰਦਾਸਪੁਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਥਾਣਾ ਦੀਨਾਨਗਰ ਦੀ ਪੁਲਿਸ ਨੇ ਸਾਢੇ 8 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਅਜੇ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।
ਪੀੜਤਾ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਬੇਟੀ ਤੀਜੀ ਜਮਾਤ ‘ਚ ਪੜ੍ਹਦੀ ਹੈ। ਉਹ 17 ਮਾਰਚ ਨੂੰ ਸ਼ਾਮੀਂ ਬਾਹਰ ਆਈ ਸੀ, ਜਿਸ ਦੀ ਭਾਲ ਕਰਦੇ ਹੋਏ ਉਹ ਆਪਣੀ ਭਰਜਾਈ ਦੇ ਗੇਟ ਨੇੜੇ ਪਹੁੰਚੀ ਤਾਂ ਉਸ ਦੀ ਲੜਕੀ ਗੁਆਂਢ ‘ਚ ਰਹਿੰਦੀ ਇਕ ਔਰਤ ਦੇ ਘਰੋਂ ਭੱਜਦੀ ਹੋਈ ਆਈ।
ਉਸ ਨੇ ਪੁੱਛਿਆ ਕਿ ਉਹ ਇਸ ਘਰ ਵਿਚ ਕੀ ਕਰ ਰਹੀ ਸੀ ਤਾਂ ਉਸ ਨੇ ਦੱਸਿਆ ਕਿ ਮੁਲਜ਼ਮ ਨਿਖਿਲ ਕੁਮਾਰ ਉਰਫ ਵੰਸ਼ ਉਸ ਨੂੰ ਬਹਾਨੇ ਨਾਲ ਘਰ ਅੰਦਰ ਲੈ ਗਿਆ ਅਤੇ ਕਮਰੇ ਵਿਚ ਲੈ ਜਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ ਅਤੇ ਉਹ ਉਸ ਦੇ ਚੰਗੁਲ ਵਿਚੋਂ ਭੱਜੀ, ਜਿਸ ਘਰੋਂ ਉਸ ਦੀ ਲੜਕੀ ਨਿਕਲੀ ਤਾਂ ਉਹ ਉਸ ਘਰ ਵਿਚ ਗਈ ਤਾਂ ਮੁਲਜ਼ਮ ਫ਼ਰਾਰ ਹੋ ਗਿਆ।