ਪੁਲਵਾਮਾ ‘ਚ ਬੱਸ ਨੇ ਗੁਆਇਆ ਸੰਤੁਲਨ, ਪਲਟਣ ਨਾਲ 4 ਸਵਾਰੀਆਂ ਦੀ ਮੌਤ, 28 ਜ਼ਖਮੀ

0
319

ਜੰਮੂ। ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੁਲਵਾਮਾ ਵਿਚ ਵੱਡਾ ਸੜਕ ਹਾਦਸਾ ਵਾਪਰਿਆ। ਸੰਤੁਲਨ ਗੁਆ ਕੇ ਬੱਸ ਸੜਕ ‘ਤੇ ਪਲਟ ਗਈ। ਹਾਦਸੇ ਵਿਚ 4 ਸਵਾਰੀਆਂ ਦੀ ਮੌਤ ਹੋ ਗਈ ਜਦਕਿ 28 ਸਵਾਰੀਆਂ ਜ਼ਖਮੀ ਹੋ ਗਈਆਂ।

ਇਹ ਹਾਦਸਾ ਦੱਖਣੀ ਕਸ਼ਮੀਰ ‘ਚ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਗੋਰੀਪੋਰਾ-ਅਵੰਤੀਪੋਰ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਇਕ ਬੱਸ ਜੰਮੂ ਤੋਂ ਸ਼੍ਰੀਨਗਰ ਵੱਲ ਆ ਰਹੀ ਸੀ। ਇਕ ਪੁਲ ਦੇ ਨੇੜੇ ਅਚਾਨਕ ਕੰਟਰੋਲ ਗੁਆ ਬੈਠੀ ਅਤੇ ਪਲਟ ਗਈ, ਜਿਸ ਕਾਰਨ ਚੀਕ-ਚਿਹਾੜਾ ਪੈ ਗਿਆ।

ਮੌਕੇ ‘ਤੇ ਮੌਜੂਦ ਲੋਕਾਂ ਨੇ ਹਾਦਸੇ ਤੋਂ ਤੁਰੰਤ ਬਾਅਦ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਬੱਸ ਵਿਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ। ਇਨ੍ਹਾਂ ਵਿਚੋਂ ਇਕ ਦਰਜਨ ਦੇ ਕਰੀਬ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ 4 ਯਾਤਰੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਜਿਨ੍ਹਾਂ ਦੀ ਪਛਾਣ ਨਸੀਰੂਦੀਨ ਅੰਸਾਰ ਪੁੱਤਰ ਇਸਲਾਮ ਅੰਸਾਰੀ ਵਾਸੀ ਪੱਛਮੀ ਚੰਪਾਰਨ, ਰਾਜ ਕਰਨ ਦਾਸ ਪੁੱਤਰ ਸ਼ਿਵੂ ਦਾਸ ਵਾਸੀ ਖਾਟੀਆ ਪਿਚੀਆ, ਬਿਹਾਰ ਅਤੇ ਸਲੀਮ ਅਲੀ ਪੁੱਤਰ ਮੁਹੰਮਦ ਅਲਾਦੀਨ ਵਾਸੀ ਤੇਲਟਾ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 28 ਯਾਤਰੀ ਜ਼ਖਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਰਾਹਤ ਕਾਰਜ ਲਗਾਤਾਰ ਜਾਰੀ ਹਨ।