ਲੁਧਿਆਣਾ | ਇਥੋਂ ਇਕ ਆਪਣਾ ਹੀ ਬੱਚਾ ਚੁੱਕ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੀ ਪੁਲਿਸ ਨੇ ਲ਼ੜਕੀ ਦੀਪਿਕਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਸਚਿਨ ਖ਼ਿਲਾਫ਼ ਉਨ੍ਹਾਂ ਦੇ ਪੁੱਤਰ ਨੂੰ ਅਗਵਾ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ 2013 ’ਚ ਸਚਿਨ ਨਾਲ ਹੋਇਆ ਸੀ। ਉਸ ਦੇ 2 ਮੁੰਡੇ ਹਨ।
ਮੈਰਿਜ ਤੋਂ ਬਾਅਦ ਝਗੜੇ ਕਾਰਨ ਉਹ ਪਤੀ ਤੋਂ ਵੱਖ ਹੋ ਗਈ ਅਤੇ ਆਪਣੇ 2 ਪੁੱਤਰਾਂ ਸਮੇਤ ਮਾਂ ਕੋਲ ਰਹਿ ਰਹੀ ਸੀ। 4 ਦਿਨ ਪਹਿਲਾਂ ਉਸ ਦਾ ਪਤੀ ਸਚਿਨ ਆਇਆ ਅਤੇ ਮੁੰਡੇ ਨੂੰ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਜ਼ਬਰਦਸਤੀ ਨਾਲ ਲੈ ਗਿਆ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਹੁਣ ਉਹ ਬੇਟੇ ਨੂੰ ਆਪਣੇ ਕੋਲ ਰੱਖਣਗੇ।