ਜਮਸ਼ੇਦਪੁਰ| ਸ਼ਹਿਰ ਦੇ ਉਲਡੀਹੋ ਥਾਣੇ ਤਹਿਤ ਇਕ ਮਹਿਲਾ ਨੇ ਆਪਣੇ ਪਤੀ ਦਾ ਕਤਲ ਕਰਕੇ ਖੁਦ ਨੂੰ ਘਰ ਵਿਚ ਬੰਦ ਕਰ ਲਿਆ। ਇੰਨਾ ਹੀ ਨਹੀਂ ਮਹਿਲਾ 5 ਦਿਨ ਲਾਸ਼ ਕੋਲ ਵੀ ਬੈਠੀ ਰਹੀ। ਇਸ ਦੌਰਾਨ ਮਹਿਲਾ ਨੇ ਗੁਆਂਢੀਆਂ ਨਾਲ ਵੀ ਗੱਲ ਕੀਤੀ ਪਰ ਘਰ ਵਿਚੋਂ ਬਦਬੂ ਆਉਣ ਕਾਰਨ ਸਾਰਾ ਮਾਮਲਾ ਸਾਹਮਣੇ ਆ ਗਿਆ।
ਅਸਲ ਵਿਚ ਮਾਨਗੋ ਦੇ ਉਲਡੀਹ ਥਾਣਾ ਇਲਾਕਾ ਦਾ ਸੁਭਾਸ਼ ਕਾਲੋਨੀ ਦੀ ਰੋਡ ਨੰਬਰ ਤਿੰਨ ਉਤੇ ਰਹਿਣ ਵਾਲੇ ਰੀਅਲ ਅਸਟੇਟ ਕਾਰੋਬਾਰੀ ਅਮਰਨਾਥ ਸਿੰਘ ਦੇ ਘਰ ਵਿਚੋਂ ਕਾਫੀ ਬਦਬੂ ਆ ਰਹੀ ਸੀ। ਜਦੋਂ ਸਥਾਨਕ ਲੋਕਾਂ ਨੇ ਅਮਰਨਾਥ ਦੇ ਘਰ ਜਾ ਕੇ ਇਸਦੀ ਸ਼ਿਕਾਇਤ ਕੀਤੀ ਤਾਂ ਉਕਤ ਮਹਿਲਾ ਨੇ ਸਭ ਨੂੰ ਦੌੜਾਅ ਦਿੱਤਾ। ਜਦੋਂ ਸਥਾਨਕ ਲੋਕਾਂ ਨੂੰ ਕੁਝ ਸ਼ੱਕ ਹੋਇਆ ਤਾਂ ਸਾਰੇ ਲੋਕਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਣੇ ਰਹਿੰਦੇ ਉਸਦੇ ਲੜਕੇ ਨੂੰ ਦਿੱਤੀ। ਉਸਦੇ ਲੜਕੇ ਨੇ ਤੁਰੰਤ ਸਥਾਨਕ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ।
ਮੌਕੇ ਉਤੇ ਪੁੱਜੀ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਅਮਰਨਾਥ ਸਿੰਘ ਦੇ ਘਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪਰ ਉਸ ਮਹਿਲਾ ਨੇ ਘਰ ਦੇ ਆਲੇ-ਦੁਆਲੇ ਬਿਜਲੀ ਦਾ ਕਰੰਟ ਲਗਾ ਦਿੱਤਾ। ਕਿਸੇ ਨੂੰ ਵੀ ਘਰ ਦੇ ਅੰਦਰ ਨਹੀਂ ਵੜਣ ਦਿੱਤਾ ਗਿਆ।
ਸਥਾਨਕ ਲੋਕਾਂ ਨੇ ਟਰਾਂਸਫਾਰਮਰ ਤੋਂ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ, ਜਿਸ ਤੋਂ ਬਾਅਦ ਜ਼ਬਰਦਸਤੀ ਘਰ ਵਿਚ ਦਾਖਲ ਹੋ ਕੇ ਅਮਰਨਾਥ ਸਿੰਘ ਨੂੰ ਮ੍ਰਿਤਕ ਪਾਇਆ ਤੇ ਉਸਦੀ ਲਾਸ਼ ਨੂੰ ਅੱਗ ਲੱਗੀ ਹੋਈ ਸੀ। ਜਿਸ ਤੋਂ ਬਾਅਦ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ।
ਅਮਰਨਾਥ ਸਿੰਘ ਦੀ ਲਾਸ਼ ਦੇਖ ਕੇ ਲੱਗਦਾ ਹੈ ਕਿ ਮੀਰਾ ਸਿੰਘ ਨੇ ਕਤਲ ਕਰਕੇ ਲਾਸ਼ ਸਾੜਨ ਦੀ ਕੋਸ਼ਿਸ਼ ਕੀਤੀ। ਇਸਦੇ ਨਾਲ ਹੀ ਉਲਡੀਹ ਥਾਣਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮੀਰਾ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ।