WPL ਦੇ ਪਹਿਲੇ ਸੀਜ਼ਨ ਦਾ 4 ਮਾਰਚ ਤੋਂ ਹੋਵੇਗਾ ਆਗਾਜ਼, ਪੜ੍ਹੋ ਟੀਮਾਂ ਦਾ ਵੇਰਵਾ

0
2807

ਨਵੀਂ ਦਿੱਲੀ | ਮਹਿਲਾ ਪ੍ਰੀਮੀਅਰ ਲੀਗ ਦਾ ਪਹਿਲਾ ਸੀਜ਼ਨ 4 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। 23 ਦਿਨਾ ਲੀਗ ਵਿਚ 5 ਟੀਮਾਂ 20 ਲੀਗ ਅਤੇ 2 ਨਾਕਆਊਟ ਮੈਚ ਖੇਡਣਗੀਆਂ। ਟੂਰਨਾਮੈਂਟ ਦੀ ਸ਼ੁਰੂਆਤ ਸ਼ਨੀਵਾਰ ਸ਼ਾਮ 7.30 ਵਜੇ ਡੀਵਾਈ ਪਾਟਿਲ ਸਟੇਡੀਅਮ ‘ਚ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਨਾਲ ਹੋਵੇਗੀ।

ਦਿੱਲੀ ਕੈਪੀਟਲਜ਼ ਦੀ ਟੀਮ ਸਭ ਤੋਂ ਸੰਤੁਲਿਤ ਅਤੇ ਮਜ਼ਬੂਤ ​​ਨਜ਼ਰ ਆ ਰਹੀ ਹੈ। ਜਦਕਿ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਪਲੇਇੰਗ-11 ਨੂੰ ਥੋੜ੍ਹਾ ਕਮਜ਼ੋਰ ਮੰਨਿਆ ਜਾਂਦਾ ਹੈ। WPL ਦੇ ਪਹਿਲੇ ਸੀਜ਼ਨ ਵਿਚ 5 ਟੀਮਾਂ ਖੇਡਣਗੀਆਂ। ਇਨ੍ਹਾਂ ਵਿਚ ਦਿੱਲੀ ਕੈਪੀਟਲਜ਼ (DC), ਮੁੰਬਈ ਇੰਡੀਅਨਜ਼ (MI), ਰਾਇਲ ਚੈਲੇਂਜਰਜ਼ ਬੈਂਗਲੁਰੂ (RCB), ਗੁਜਰਾਤ ਜਾਇੰਟਸ (GG) ਅਤੇ UP ਵਾਰੀਅਰਜ਼ (UPW) ਸ਼ਾਮਲ ਹਨ।