ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀਆਂ ਦੇ 2 ਧਿਰਾਂ ‘ਚ ਹੋਈ ਲੜਾਈ, 1 ਸਟੂਡੈਂਟ ਵੱਢਿਆ, ਮਾਹੌਲ ਤਣਾਅਪੂਰਨ

0
2074

ਪਟਿਆਲਾ | PU ‘ਚ ਇਕ ਵਿਦਿਆਰਥੀ ਦਾ ਕਤਲ ਹੋ ਗਿਆ ਹੈ। ਕੈਂਪਸ ‘ਚ ਇੰਜੀਨੀਅਰਿੰਗ ਵਿਭਾਗ ਕੋਲ ਹੋਏ ਝਗੜੇ ‘ਚ ਵਿਦਿਆਰਥੀ ਨਵਜੋਤ ਸਿੰਘ ਵਾਸੀ ਪਿੰਡ ਸੰਗਤਪੁਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।

ਵਾਰਦਾਤ ਤੋਂ ਬਾਅਦ ਹਮਲਾਵਰ ਇਕਦਮ ਫਰਾਰ ਹੋ ਗਏ ਤੇ ਜ਼ਖ਼ਮੀ ਵਿਦਿਆਰਥੀ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਵਿਦਿਆਰਥੀਆਂ ਨੇ ਦੱਸਿਆ ਕਿ ਕਰੀਬ 12 ਵਜੇ ਕੁਝ ਨੌਜਵਾਨ ਇਕੱਠੇ ਹੋਏ ਤੇ 2 ਧਿਰਾਂ ‘ਚ ਬਹਿਸ ਹੋਈ। ਇਸੇ ਦੌਰਾਨ ਨਵਜੋਤ ਸਿੰਘ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਹੋਇਆ।

ਯੂਨੀਵਰਸਿਟੀ ਸੁਰੱਖਿਆ ਅਮਲਾ ਤੇ ਪੁਲਿਸ ਮੁਲਾਜ਼ਮ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਵਿਚ ਜੁਟ ਗਿਆ ਹੈ। ਥਾਣਾ ਅਰਬਨ ਅਸਟੇਟ ਮੁਖੀ ਅੰਮ੍ਰਿਤਵੀਰ ਚਹਿਲ ਨੇ ਦੱਸਿਆ ਕਿ ਨੌਜਵਾਨਾਂ ‘ਚ ਆਪਸੀ ਝਗੜਾ ਹੋਇਆ ਹੈ ਤੇ ਇਕ ਦੀ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਜਿਥੇ ਯੂਨੀਵਰਸਿਟੀ ‘ਚ ਮਾਹੌਲ ਤਣਾਅਪੂਰਨ ਹੋ ਗਿਆ ਹੈ, ਉਥੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਹੋਣ ਲੱਗੇ ਹਨ।