ਅਮਰੀਕਾ ‘ਚ ਚਾਰ ਪੰਜਾਬੀਆਂ ਦੀ ਮੌਤ, ਪਿੰਡਾਂ ‘ਚ ਵਿਛੇ ਸੱਥਰ

0
737

ਦਿੱਲੀ . ਅਮਰੀਕਾ ਵਿੱਚ ਨਿਊਯਾਰਕ ਸ਼ਹਿਰ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਇੱਥੇ ਕੋਰੋਨਾਵਿਰਸ ਦੇ ਮਰੀਜਾਂ ਦੀ ਗਿਣਤੀ ਵੱਧਣ ਦੇ ਨਾਲ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਬੀਤੇ ਦਿਨੀਂ ਇਸ ਜਾਨਲੇਵਾ ਵਾਇਰਸ ਨਾਲ ਚਾਰ ਪੰਜਾਬੀਆਂ ਦੀ ਮੌਤ ਹੋ ਗਈ।

ਨਿਊਯਾਰਕ ਵਿਚ ਰਹਿੰਦੇ ਇਕ ਹੋਰ ਪੰਜਾਬੀ ਮੂਲ ਦੇ ਟੈਕਸੀ ਡਰਾਈਵਰ ਕਰਨੈਲ ਸਿੰਘ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦਾ ਪੰਜਾਬ ਤੋਂ ਪਿਛੋਕੜ ਜ਼ਿਲਾ ਹੁਸ਼ਿਆਰਪੁਰ ਥਾਣਾ ਦਸੂਹਾ ਦਾ ਪਿੰਡ ਨਰਾਇਣਗੜ੍ਹ ਸੀ। ਬੀਤੇ ਦਿਨੀਂ ਉਹ ਕੋਵਿਡ-19 ਕੋਰੋਨਾਵਾਇਰਸ ਦੀ ਲਪੇਟ ਵਿਚ ਆ ਗਿਆ, ਫਿਰ ਉਸ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਹ ਮੌਤ ਅਤੇ ਜ਼ਿੰਦਗੀ ਦੀ ਜੰਗ ਹਾਰ ਗਿਆ ਤੇ ਬੀਤੇਂ ਦਿਨ ਉਸ ਦੀ ਮੌਤ ਹੋ ਗਈ।

ਦੂਜੇ ਮਾਮਲੇ ਵਿੱਚ ਨਿਊਯਾਰਕ ਦੀ ਕਿਊਨਜ਼ ਕਾਊਂਟੀ ਦੇ ਇਲਾਕੇ ਰਿਚਮੰਡ ਹਿੱਲ ਦੇ ਗੁਰਦੀਪ ਸਿੰਘ ‘ਵਿੱਕੀ’ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਕੰਪਨੀ ਵਿੱਚ ਕੰਸਟਰੱਕਸ਼ਨ ਦਾ ਕੰਮ ਕਰਨ ਵਾਲਾ ਵਿੱਕੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਿਆ। ਜਿਸ ਦੌਰਾਨ ਉਸਦਾ ਇਲਾਜ਼ ਚੱਲ ਰਿਹਾ ਸੀ ਪਰ ਬੀਤੇ ਦਿਨ ਉਸਦੀ ਮੌਤ ਹੋ ਗਈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।