ਵੱਡੀ ਖਬਰ : ਸਵਾਰੀਆਂ ਨਾਲ ਭਰੀ PRTC ਦੀ ਬੱਸ ਪਲਟੀ, 24 ਵਿਅਕਤੀ ਜ਼ਖਮੀ

0
1939

ਬਠਿੰਡਾ | ਇਥੇ ਪੀ.ਆਰ.ਟੀ.ਸੀ. ਦੀ ਬੱਸ ਪਲਟਣ ਨਾਲ 2 ਦਰਜਨ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਬੱਸ ਮਾਨਸਾ ਤੋਂ ਬਠਿੰਡਾ ਜਾ ਰਹੀ ਸੀ ਅਤੇ ਪਿੰਡ ਕੌਟਫਤਾ ਨੇੜੇ ਬੇਕਾਬੂ ਹੋ ਕੇ ਪਲਟ ਗਈ। ਬੱਸ ਚਾਲਕ ਮੁਤਾਬਕ ਬੱਸ ਦੇ ਅੱਗੇ ਜਾ ਰਹੀ ਇਕ ਥਾਰ ਗੱਡੀ ਨੇ ਕੱਟ ਮਾਰ ਦਿੱਤਾ ਅਤੇ ਦੂਸਰੇ ਪਾਸੇ ਮੋਟਰਸਾਈਕਲ ਜਾ ਰਿਹਾ ਸੀ, ਜਿਸ ਕਾਰਨ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਬੱਸ ਬੇਕਾਬੂ ਹੋ ਗਈ ਅਤੇ ਪਲਟ ਗਈ।

ਇਸ ਹਾਦਸੇ ਵਿਚ ਬੱਸ ਵਿਚ ਸਵਾਰ ਕਰੀਬ 2 ਦਰਜਨ ਸਵਾਰੀਆਂ ਜ਼ਖਮੀ ਹੋ ਗਈਆਂ । ਜ਼ਖ਼ਮੀਆਂ ਨੂੰ ਬਠਿੰਡਾ ਅਤੇ ਮੌੜ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ ਹੈ। ਇਥੇ ਡਾਕਟਰ ਖੁਸ਼ਦੀਪ ਨੇ ਦੱਸਿਆ ਕਿ 15 ਦੇ ਕਰੀਬ ਮਰੀਜ਼ ਆਏ ਹਨ ਤੇ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।