ਬਠਿੰਡਾ | ਸਸਤਾ ਸੋਨਾ ਦਿਵਾਉਣ ਦੇ ਬਹਾਨੇ 2 ਵਿਅਕਤੀਆਂ ਨੇ ਇਕ ਵਿਅਕਤੀ ਨਾਲ 7.30 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮਾਮਲੇ ‘ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਆਰੋਪੀ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੱਲਾਂ ‘ਚ ਆ ਕੇ ਉਸ ਨੇ ਉਕਤ ਵਿਅਕਤੀਆਂ ਨੂੰ ਕਰੀਬ 7 ਲੱਖ 30 ਹਜ਼ਾਰ ਰੁਪਏ ਦੀ ਰਕਮ ਦੇ ਦਿੱਤੀ, ਜਿਸ ‘ਚ ਕਾਫੀ ਸਮਾਂ ਬੀਤ ਜਾਣ ‘ਤੇ ਵੀ ਉਸ ਨੂੰ ਸੋਨਾ ਨਹੀਂ ਦਿੱਤਾ। ਦੂਜੇ ਪਾਸੇ ਜਦੋਂ ਉਹ ਪੈਸੇ ਵਾਪਸ ਮੰਗਣ ਲੱਗੇ ਤਾਂ ਕਿਹਾ ਕਿ ਉਨ੍ਹਾਂ ਨੇ ਰਕਮ ਅੱਗੇ ਭੇਜ ਦਿੱਤੀ ਹੈ। ਇੰਝ ਉਕਤ ਵਿਅਕਤੀਆਂ ਨੇ ਉਸ ਨਾਲ ਜਾਅਲਸਾਜ਼ੀ ਕੀਤੀ ਹੈ।
ਪਾਵਰ ਹਾਊਸ ਰੋਡ ਬਠਿੰਡਾ ਦੇ ਵਸਨੀਕ ਓਮ ਪ੍ਰਕਾਸ਼ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਪਿਛਲੇ ਦਿਨੀਂ ਉਸ ਨੂੰ ਪ੍ਰਿੰਸ ਵਾਸੀ ਬਠਿੰਡਾ ਤੇ ਗੌਰਵ ਸਿੰਗਲਾ ਵਾਸੀ ਕੋਟਕਪੂਰਾ ਫਰੀਦਕੋਟ ਮਿਲੇ ਸਨ। ਉਨ੍ਹਾਂ ਦੱਸਿਆ ਕਿ ਉਸ ਨੂੰ ਬੰਗਲੌਰ, ਹੈਦਰਾਬਾਦ ਵਰਗੇ ਸ਼ਹਿਰਾਂ ਤੋਂ ਸੋਨਾ ਬਾਜ਼ਾਰ ਦੀ ਕੀਮਤ ਨਾਲੋਂ ਬਹੁਤ ਸਸਤਾ ਮਿਲ ਰਿਹਾ ਹੈ, ਦਾ ਝਾਂਸਾ ਦੇ ਕੇ ਇਹ ਪੈਸੇ ਠੱਗ ਲਏ ਗਏ।