ਖੌਫਨਾਕ ! ਬੇਔਲਾਦ ਧੀ ਦੀ ਗੋਦ ਭਰਨ ਲਈ ਮਾਪਿਆਂ ਨੇ ਨੌਕਰਾਣੀ ਦਾ ਕਤਲ ਕਰਕੇ ਉਸ ਦਾ ਬੱਚਾ ਕੀਤਾ ਚੋਰੀ, ਹੋਏ ਗ੍ਰਿਫਤਾਰ

0
713

ਅਸਾਮ | ਇਥੋਂ ਦੇ ਇਕ-ਮਾਂ-ਬਾਪ ਧੀ ਦੀ ਗੋਦ ਭਰਨ ਲਈ ਜਲਾਦ ਬਣ ਗਏ। ਉਨ੍ਹਾਂ ਨੇ ਨੌਕਰਾਣੀ ਦੀ ਹੱਤਿਆ ਕਰਕੇ ਉਸ ਦਾ 10 ਮਹੀਨਿਆਂ ਦਾ ਬੱਚਾ ਲੈ ਲਿਆ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮਾਪਿਆਂ ਨੇ ਆਪਣੀ ਬੇਔਲਾਦ ਧੀ ਨੂੰ ਬੱਚਾ ਸੌਂਪਣਾ ਸੀ।

ਨੀਤੂਮੋਨੀ ਲੁਖੁਰਾਖੋਨ ਨਾਂ ਦੀ ਮਹਿਲਾ ਦੀ ਲਾਸ਼ ਬੀਤੇ ਮੰਗਲਵਾਰ ਦੀ ਸਵੇਰੇ ਚਰਾਈਦੇਵ ਜ਼ਿਲ੍ਹੇ ਦੇ ਰਾਜਾਬਾਰੀ ਟੀ- ਅਸਟੇਟ ਦੇ ਇਕ ਨਾਲੇ ਤੋਂ ਬਰਾਮਦ ਕੀਤੀ। ਮਹਿਲਾ ਇਕ ਦਿਨ ਪਹਿਲਾਂ ਸਿਮਲੁਗੁਰੀ ਦੇ ਬਾਜ਼ਾਰ ਤੋਂ ਲਾਪਤਾ ਹੋ ਗਈ ਸੀ।

ਪੁਲਿਸ ਮੁਤਾਬਕ ਬੱਚੀ ਨੂੰ ਹਿਮਾਚਲ ਪ੍ਰਦੇਸ਼ ਲਿਜਾਇਆ ਜਾਣਾ ਸੀ ਜਿਥੇ ਗ੍ਰਿਫਤਾਰ ਕਪਲ ਦੀ ਧੀ ਰਹਿੰਦੀ ਹੈ। ਸ਼ਿਵਸਾਗਰ ਦੇ ਸੀਨੀਅਰ ਪੁਲਿਸ ਅਧਿਕਾਰੀ ਸੁਭਰਜੋਤੀ ਬੋਰਾ ਨੇ ਕਿਹਾ ਕਿ ਇਹ ਇਕ ਪਹਿਲਾਂ ਤੋਂ ਸੋਚੀ ਸਮਝੀ ਸਾਜ਼ਿਸ਼ ਸੀ। ਮਾਪਿਆਂ ਨੇ ਆਪਣੀ ਵਿਆਹੁਤਾ ਧੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਪਰਾਧ ਕੀਤਾ।