ਲੁਧਿਆਣਾ | ਇਥੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ‘ਤੇ ਸਥਿਤ ਮਾਲ ਦੇ ਗੋਦਾਮ ਨੇੜੇ ਐਤਵਾਰ ਰਾਤ ਨੂੰ ਬਿਜਲੀ ਦੀਆਂ ਤਾਰਾਂ ‘ਚ ਤਕਨੀਕੀ ਖਰਾਬੀ ਕਾਰਨ ਅਚਾਨਕ ਅੱਗ ਲੱਗ ਗਈ। ਜ਼ੋਰਦਾਰ ਧਮਾਕਿਆਂ ਨਾਲ ਤਾਰਾਂ ‘ਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ, ਜਿਸ ਤੋਂ ਬਾਅਦ ਸਟੇਸ਼ਨ ‘ਤੇ ਹਫੜਾ-ਦਫੜੀ ਮਚ ਗਈ। ਹਾਦਸੇ ਵਾਲੀ ਥਾਂ ‘ਤੇ ਖੜ੍ਹੇ ਯਾਤਰੀਆਂ ਨੇ ਇਧਰ-ਉਧਰ ਭੱਜ ਕੇ ਆਪਣੀ ਜਾਨ ਬਚਾਈ ਅਤੇ ਬਿਜਲੀ ਵਿਭਾਗ ਨੂੰ ਸੂਚਿਤ ਕਰਨ ‘ਤੇ ਮੁੱਖ ਬਿਜਲੀ ਸਪਲਾਈ ਬੰਦ ਕਰਵਾਈ ਗਈ |
ਮੇਨ ਸਪਲਾਈ ਬੰਦ ਕਰਨ ਤੋਂ ਬਾਅਦ ਅੱਗ ਦੀਆਂ ਲਪਟਾਂ ਬੰਦ ਹੋ ਗਈਆਂ ਅਤੇ ਅੱਗ ਨੂੰ ਹੋਰ ਫੈਲਣ ਤੋਂ ਰੋਕ ਦਿੱਤਾ ਗਿਆ। ਹਾਦਸੇ ਸਮੇਂ ਪਾਰਸਲ ਵਿਭਾਗ ਦੀਆਂ ਤਾਰਾਂ ਦੇ ਹੇਠਾਂ ਪਏ ਸਨ ਅਤੇ ਸਵਾਰੀਆਂ ਦੀ ਜ਼ਿਆਦਾ ਭੀੜ ਨਹੀਂ ਸੀ, ਨਹੀਂ ਤਾਂ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ। ਸੂਚਨਾ ਤੋਂ ਬਾਅਦ ਸਥਾਨਕ ਰੇਲਵੇ ਅਧਿਕਾਰੀ ਅਤੇ ਬਿਜਲੀ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਤਾਰਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਅਤੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਬੰਦ ਪਈ ਬਿਜਲੀ ਸਪਲਾਈ ਨੂੰ ਬਹਾਲ ਕਰਵਾਇਆ।