ਬਟਾਲਾ | ਅੱਜ ਇਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇਥੇ 7 ਸਾਲ ਦੇ ਮਾਸੂਮ ਦੀ ਪਤੰਗ ਲੁੱਟਣ ਦੇ ਚੱਕਰ ‘ਚ ਮੌਤ ਹੋ ਗਈ। ਬੱਚਾ ਅਜੈਪਾਲ ਸਿੰਘ ਪਤੰਗ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ 66 ਕੇਵੀ ਦੇ 66 ਹਜ਼ਾਰ ਵੋਲਟੇਜ ਦੇ ਕਰੰਟ ਦੀ ਚਪੇਟ ‘ਚ ਆ ਗਿਆ, ਜਿਸ ਕਾਰਨ ਉਹ 80 ਫ਼ੀਸਦੀ ਝੁਲਸ ਗਿਆ। ਉਸਦੀ ਗੰਭੀਰ ਹਾਲਤ ਨੂੰ ਵੇਖ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।